ਯਸ਼ਾਯਾਹ 31

ਹਾਏ ਉਹਨਾਂ ਉੱਤੇ, ਜਿਹੜੇ ਮਿਸਰ ਵਿੱਚ ਸਹਾਇਤਾ ਲਈ ਜਾਂਦੇ ਹਨ, ਜੋ ਘੋੜਿਆਂ ਉੱਤੇ ਆਸ ਰੱਖਦੇ ਹਨ, ਜੋ ਆਪਣੇ ਰਥਾਂ ਦੀ ਭੀੜ ਵਿੱਚ ਭਰੋਸਾ ਰੱਖਦੇ ਹਨ ਅਤੇ ਘੋੜ ਚੜ੍ਹਿਆਂ ਉੱਤੇ ਕਿਉਂਕਿ ਉਹ ਅੱਤ ਤਕੜੇ ਹਨ ਪਰ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਨਹੀਂ ਵੇਖਦੇ, ਅਤੇ ਨਾ ਯਾਹਵੇਹ ਤੋਂ ਮਦਦ ਮੰਗਦੇ ਹਨ।

Isaiah 31:1 (UKJV) Woe to them that go down to Egypt for help; and stay on horses, and trust in chariots, because they are many; and in horsemen, because they are very strong; but they look not unto the Holy One of Israel, neither seek the LORD!

1ਹਾਏ ਉਹਨਾਂ ਉੱਤੇ, ਜਿਹੜੇ ਮਿਸਰ ਵਿੱਚ ਸਹਾਇਤਾ ਲਈ ਜਾਂਦੇ ਹਨ, ਜੋ ਘੋੜਿਆਂ ਉੱਤੇ ਆਸ ਰੱਖਦੇ ਹਨ, ਜੋ ਆਪਣੇ ਰਥਾਂ ਦੀ ਭੀੜ ਵਿੱਚ ਭਰੋਸਾ ਰੱਖਦੇ ਹਨ ਅਤੇ ਘੋੜ ਚੜ੍ਹਿਆਂ ਉੱਤੇ ਕਿਉਂਕਿ ਉਹ ਅੱਤ ਤਕੜੇ ਹਨ ਪਰ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਨਹੀਂ ਵੇਖਦੇ, ਅਤੇ ਨਾ ਯਾਹਵੇਹ ਤੋਂ ਮਦਦ ਮੰਗਦੇ ਹਨ।

2ਪਰ ਯਾਹਵੇਹ ਵੀ ਅੱਤ ਬੁੱਧਵਾਨ ਹੈ ਅਤੇ ਬਿਪਤਾ ਲਿਆਵੇਗਾ, ਉਹ ਆਪਣੇ ਸ਼ਬਦ ਵਾਪਸ ਨਹੀਂ ਲੈਂਦਾ। ਉਹ ਉਸ ਦੁਸ਼ਟ ਕੌਮ ਦੇ ਵਿਰੁੱਧ ਉੱਠੇਗਾ, ਦੁਸ਼ਟਾਂ ਦੀ ਸਹਾਇਤਾ ਕਰਨ ਵਾਲਿਆਂ ਦੇ ਵਿਰੁੱਧ।

3ਪਰ ਮਿਸਰੀ ਸਿਰਫ ਮਨੁੱਖ ਹੀ ਹਨ ਅਤੇ ਪਰਮੇਸ਼ਵਰ ਨਹੀਂ ਹਨ, ਉਨ੍ਹਾਂ ਦੇ ਘੋੜੇ ਮਾਸ ਹਨ, ਆਤਮਾ ਨਹੀਂ। ਜਦ ਯਾਹਵੇਹ ਆਪਣਾ ਹੱਥ ਚੁੱਕੇਗਾ, ਸਹਾਇਤਾ ਕਰਨ ਵਾਲੇ ਠੋਕਰ ਖਾਣਗੇ, ਜਿਹੜੇ ਸਹਾਇਤਾ ਕੀਤੇ ਗਏ ਉਹ ਡਿੱਗਣਗੇ, ਸਭ ਇਕੱਠੇ ਨਾਸ ਹੋ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.