ਯਸ਼ਾਯਾਹ 32

ਕਿਲ੍ਹਾ ਛੱਡ ਦਿੱਤਾ ਜਾਵੇਗਾ, ਸੰਘਣੀ ਅਬਾਦੀ ਵਾਲਾ ਸ਼ਹਿਰ ਉਜਾੜ ਹੋ ਜਾਵੇਗਾ। ਗੜ੍ਹ ਅਤੇ ਪਹਿਰਾਬੁਰਜ ਸਦਾ ਲਈ ਉਜਾੜ ਹੋ ਜਾਣਗੇ, ਗਧਿਆਂ ਦਾ ਅਨੰਦ, ਇੱਜੜਾਂ ਲਈ ਚਰਾਗਾਹ ਹੋ ਜਾਣਗੇ,

Isaiah 32:14 (UKJV) Because the palaces shall be forsaken; the multitude of the city shall be left; the forts and towers shall be for dens for ever, a joy of wild asses, a pasture of flocks;

12ਉਹ ਫਲਦਾਰ ਵੇਲ ਅਤੇ ਮਨਭਾਉਂਦੇ ਖੇਤਾਂ ਦੇ ਕਾਰਨ ਛਾਤੀਆਂ ਪਿੱਟਣਗੀਆਂ।

13ਮੇਰੇ ਲੋਕਾਂ ਦੀ ਧਰਤੀ ਲਈ, ਕੰਡਿਆਂ ਅਤੇ ਝਾੜੀਆਂ ਨਾਲ ਭਰੀ ਹੋਈ ਧਰਤੀ ਲਈ, ਹਾਂ, ਸਾਰੇ ਘਰਾਂ ਲਈ ਸੋਗ ਕਰੋ ਖੁਸ਼ੀ ਦੇ ਅਤੇ ਇਸ ਅਨੰਦ ਦੇ ਸ਼ਹਿਰ ਲਈ।

14ਕਿਲ੍ਹਾ ਛੱਡ ਦਿੱਤਾ ਜਾਵੇਗਾ, ਸੰਘਣੀ ਅਬਾਦੀ ਵਾਲਾ ਸ਼ਹਿਰ ਉਜਾੜ ਹੋ ਜਾਵੇਗਾ। ਗੜ੍ਹ ਅਤੇ ਪਹਿਰਾਬੁਰਜ ਸਦਾ ਲਈ ਉਜਾੜ ਹੋ ਜਾਣਗੇ, ਗਧਿਆਂ ਦਾ ਅਨੰਦ, ਇੱਜੜਾਂ ਲਈ ਚਰਾਗਾਹ ਹੋ ਜਾਣਗੇ,

15ਜਦੋਂ ਤੱਕ ਆਤਮਾ ਸਾਡੇ ਉੱਤੇ ਉੱਪਰੋ ਤੋਂ ਨਹੀਂ ਪਾਇਆ ਜਾਂਦਾ, ਅਤੇ ਉਜਾੜ ਇੱਕ ਉਪਜਾਊ ਖੇਤ ਬਣ ਜਾਵੇਗਾ। ਅਤੇ ਉਪਜਾਊ ਖੇਤ ਜੰਗਲ ਵਾਂਗ ਜਾਪਦਾ ਹੈ।

16ਯਾਹਵੇਹ ਦਾ ਨਿਆਂ ਉਜਾੜ ਵਿੱਚ ਵੱਸੇਗਾ, ਉਹ ਦਾ ਧਰਮ ਉਪਜਾਊ ਖੇਤ ਵਿੱਚ ਵੱਸੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.