14ਕਿਲ੍ਹਾ ਛੱਡ ਦਿੱਤਾ ਜਾਵੇਗਾ, ਸੰਘਣੀ ਅਬਾਦੀ ਵਾਲਾ ਸ਼ਹਿਰ ਉਜਾੜ ਹੋ ਜਾਵੇਗਾ। ਗੜ੍ਹ ਅਤੇ ਪਹਿਰਾਬੁਰਜ ਸਦਾ ਲਈ ਉਜਾੜ ਹੋ ਜਾਣਗੇ, ਗਧਿਆਂ ਦਾ ਅਨੰਦ, ਇੱਜੜਾਂ ਲਈ ਚਰਾਗਾਹ ਹੋ ਜਾਣਗੇ,
15ਜਦੋਂ ਤੱਕ ਆਤਮਾ ਸਾਡੇ ਉੱਤੇ ਉੱਪਰੋ ਤੋਂ ਨਹੀਂ ਪਾਇਆ ਜਾਂਦਾ, ਅਤੇ ਉਜਾੜ ਇੱਕ ਉਪਜਾਊ ਖੇਤ ਬਣ ਜਾਵੇਗਾ। ਅਤੇ ਉਪਜਾਊ ਖੇਤ ਜੰਗਲ ਵਾਂਗ ਜਾਪਦਾ ਹੈ।
16ਯਾਹਵੇਹ ਦਾ ਨਿਆਂ ਉਜਾੜ ਵਿੱਚ ਵੱਸੇਗਾ, ਉਹ ਦਾ ਧਰਮ ਉਪਜਾਊ ਖੇਤ ਵਿੱਚ ਵੱਸੇਗਾ।
17ਧਰਮ ਦਾ ਕੰਮ ਸ਼ਾਂਤੀ ਹੋਵੇਗਾ, ਧਰਮ ਦਾ ਫਲ ਸਦੀਪਕ ਚੈਨ ਅਤੇ ਆਸ ਹੋਵੇਗਾ।
18ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਅਤੇ ਚੈਨ ਦੇ ਸਥਾਨਾਂ ਵਿੱਚ ਵੱਸੇਗੀ।