ਯਸ਼ਾਯਾਹ 32

ਮੇਰੇ ਲੋਕਾਂ ਦੀ ਧਰਤੀ ਲਈ, ਕੰਡਿਆਂ ਅਤੇ ਝਾੜੀਆਂ ਨਾਲ ਭਰੀ ਹੋਈ ਧਰਤੀ ਲਈ, ਹਾਂ, ਸਾਰੇ ਘਰਾਂ ਲਈ ਸੋਗ ਕਰੋ ਖੁਸ਼ੀ ਦੇ ਅਤੇ ਇਸ ਅਨੰਦ ਦੇ ਸ਼ਹਿਰ ਲਈ।

Isaiah 32:13 (UKJV) Upon the land of my people shall come up thorns and briers; yea, upon all the houses of joy in the joyous city:

11ਹੇ ਲਾਪਰਵਾਹੋ, ਕੰਬ ਜਾਓ। ਹੇ ਨਿਸਚਿੰਤਣੀਓ, ਘਬਰਾ ਜਾਓ! ਆਪਣੇ ਸੋਹਣੇ ਕੱਪੜੇ ਉਤਾਰੋ ਆਪਣੇ ਲੱਕਾਂ ਉੱਤੇ ਤੱਪੜ ਬੰਨ੍ਹ ਲਓ।

12ਉਹ ਫਲਦਾਰ ਵੇਲ ਅਤੇ ਮਨਭਾਉਂਦੇ ਖੇਤਾਂ ਦੇ ਕਾਰਨ ਛਾਤੀਆਂ ਪਿੱਟਣਗੀਆਂ।

13ਮੇਰੇ ਲੋਕਾਂ ਦੀ ਧਰਤੀ ਲਈ, ਕੰਡਿਆਂ ਅਤੇ ਝਾੜੀਆਂ ਨਾਲ ਭਰੀ ਹੋਈ ਧਰਤੀ ਲਈ, ਹਾਂ, ਸਾਰੇ ਘਰਾਂ ਲਈ ਸੋਗ ਕਰੋ ਖੁਸ਼ੀ ਦੇ ਅਤੇ ਇਸ ਅਨੰਦ ਦੇ ਸ਼ਹਿਰ ਲਈ।

14ਕਿਲ੍ਹਾ ਛੱਡ ਦਿੱਤਾ ਜਾਵੇਗਾ, ਸੰਘਣੀ ਅਬਾਦੀ ਵਾਲਾ ਸ਼ਹਿਰ ਉਜਾੜ ਹੋ ਜਾਵੇਗਾ। ਗੜ੍ਹ ਅਤੇ ਪਹਿਰਾਬੁਰਜ ਸਦਾ ਲਈ ਉਜਾੜ ਹੋ ਜਾਣਗੇ, ਗਧਿਆਂ ਦਾ ਅਨੰਦ, ਇੱਜੜਾਂ ਲਈ ਚਰਾਗਾਹ ਹੋ ਜਾਣਗੇ,

15ਜਦੋਂ ਤੱਕ ਆਤਮਾ ਸਾਡੇ ਉੱਤੇ ਉੱਪਰੋ ਤੋਂ ਨਹੀਂ ਪਾਇਆ ਜਾਂਦਾ, ਅਤੇ ਉਜਾੜ ਇੱਕ ਉਪਜਾਊ ਖੇਤ ਬਣ ਜਾਵੇਗਾ। ਅਤੇ ਉਪਜਾਊ ਖੇਤ ਜੰਗਲ ਵਾਂਗ ਜਾਪਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.