9ਹੇ ਆਲਸੀ ਔਰਤੋਂ, ਤੁਸੀਂ ਬਹੁਤ ਹੀ ਲਾਪਰਵਾਹ ਹੋ, ਉੱਠੋ ਅਤੇ ਮੇਰੀ ਅਵਾਜ਼ ਸੁਣੋ। ਤੁਸੀਂ ਧੀਆਂ ਜੋ ਸੁਰੱਖਿਅਤ ਮਹਿਸੂਸ ਕਰਦੀਆਂ ਹੋ, ਸੁਣੋ ਮੈਂ ਕੀ ਕਹਿਣਾ ਹੈ!
10ਇੱਕ ਸਾਲ ਤੋਂ ਥੋੜ੍ਹੇ ਸਮੇਂ ਵਿੱਚ ਤੁਸੀਂ ਜੋ ਸੁਰੱਖਿਅਤ ਮਹਿਸੂਸ ਕਰਦੇ ਹੋ, ਕੰਬ ਜਾਓਗੇ; ਅੰਗੂਰ ਦੀ ਵਾਢੀ ਨਾਕਾਮ ਹੋ ਜਾਵੇਗੀ, ਅਤੇ ਫਲ ਦੀ ਵਾਢੀ ਨਾ ਹੀ ਆਵੇਗੀ।
11ਹੇ ਲਾਪਰਵਾਹੋ, ਕੰਬ ਜਾਓ। ਹੇ ਨਿਸਚਿੰਤਣੀਓ, ਘਬਰਾ ਜਾਓ! ਆਪਣੇ ਸੋਹਣੇ ਕੱਪੜੇ ਉਤਾਰੋ ਆਪਣੇ ਲੱਕਾਂ ਉੱਤੇ ਤੱਪੜ ਬੰਨ੍ਹ ਲਓ।
12ਉਹ ਫਲਦਾਰ ਵੇਲ ਅਤੇ ਮਨਭਾਉਂਦੇ ਖੇਤਾਂ ਦੇ ਕਾਰਨ ਛਾਤੀਆਂ ਪਿੱਟਣਗੀਆਂ।
13ਮੇਰੇ ਲੋਕਾਂ ਦੀ ਧਰਤੀ ਲਈ, ਕੰਡਿਆਂ ਅਤੇ ਝਾੜੀਆਂ ਨਾਲ ਭਰੀ ਹੋਈ ਧਰਤੀ ਲਈ, ਹਾਂ, ਸਾਰੇ ਘਰਾਂ ਲਈ ਸੋਗ ਕਰੋ ਖੁਸ਼ੀ ਦੇ ਅਤੇ ਇਸ ਅਨੰਦ ਦੇ ਸ਼ਹਿਰ ਲਈ।