7ਬਦਮਾਸ਼ ਬੁਰੇ ਤਰੀਕੇ ਵਰਤਦੇ ਹਨ, ਉਹ ਝੂਠ ਨਾਲ ਗਰੀਬਾਂ ਨੂੰ ਤਬਾਹ ਕਰਨ ਲਈ ਬੁਰੀਆਂ ਯੋਜਨਾਵਾਂ ਬਣਾਉਂਦੇ ਹਨ, ਭਾਵੇਂ ਲੋੜਵੰਦ ਦੀ ਬੇਨਤੀ ਨਿਆਂ ਹੋਵੇ।
8ਪਰ ਨੇਕ ਲੋਕ ਨੇਕ ਯੋਜਨਾਵਾਂ ਬਣਾਉਂਦੇ ਹਨ, ਅਤੇ ਨੇਕ ਕੰਮਾਂ ਨਾਲ ਉਹ ਕਾਇਮ ਰਹਿੰਦੇ ਹਨ।
9ਹੇ ਆਲਸੀ ਔਰਤੋਂ, ਤੁਸੀਂ ਬਹੁਤ ਹੀ ਲਾਪਰਵਾਹ ਹੋ, ਉੱਠੋ ਅਤੇ ਮੇਰੀ ਅਵਾਜ਼ ਸੁਣੋ। ਤੁਸੀਂ ਧੀਆਂ ਜੋ ਸੁਰੱਖਿਅਤ ਮਹਿਸੂਸ ਕਰਦੀਆਂ ਹੋ, ਸੁਣੋ ਮੈਂ ਕੀ ਕਹਿਣਾ ਹੈ!
10ਇੱਕ ਸਾਲ ਤੋਂ ਥੋੜ੍ਹੇ ਸਮੇਂ ਵਿੱਚ ਤੁਸੀਂ ਜੋ ਸੁਰੱਖਿਅਤ ਮਹਿਸੂਸ ਕਰਦੇ ਹੋ, ਕੰਬ ਜਾਓਗੇ; ਅੰਗੂਰ ਦੀ ਵਾਢੀ ਨਾਕਾਮ ਹੋ ਜਾਵੇਗੀ, ਅਤੇ ਫਲ ਦੀ ਵਾਢੀ ਨਾ ਹੀ ਆਵੇਗੀ।
11ਹੇ ਲਾਪਰਵਾਹੋ, ਕੰਬ ਜਾਓ। ਹੇ ਨਿਸਚਿੰਤਣੀਓ, ਘਬਰਾ ਜਾਓ! ਆਪਣੇ ਸੋਹਣੇ ਕੱਪੜੇ ਉਤਾਰੋ ਆਪਣੇ ਲੱਕਾਂ ਉੱਤੇ ਤੱਪੜ ਬੰਨ੍ਹ ਲਓ।