ਯਸ਼ਾਯਾਹ 32

ਇੱਕ ਸਾਲ ਤੋਂ ਥੋੜ੍ਹੇ ਸਮੇਂ ਵਿੱਚ ਤੁਸੀਂ ਜੋ ਸੁਰੱਖਿਅਤ ਮਹਿਸੂਸ ਕਰਦੇ ਹੋ, ਕੰਬ ਜਾਓਗੇ; ਅੰਗੂਰ ਦੀ ਵਾਢੀ ਨਾਕਾਮ ਹੋ ਜਾਵੇਗੀ, ਅਤੇ ਫਲ ਦੀ ਵਾਢੀ ਨਾ ਹੀ ਆਵੇਗੀ।

Isaiah 32:10 (UKJV) Many days and years shall all of you be troubled, all of you careless women: for the vintage shall fail, the gathering shall not come.

8ਪਰ ਨੇਕ ਲੋਕ ਨੇਕ ਯੋਜਨਾਵਾਂ ਬਣਾਉਂਦੇ ਹਨ, ਅਤੇ ਨੇਕ ਕੰਮਾਂ ਨਾਲ ਉਹ ਕਾਇਮ ਰਹਿੰਦੇ ਹਨ।

9ਹੇ ਆਲਸੀ ਔਰਤੋਂ, ਤੁਸੀਂ ਬਹੁਤ ਹੀ ਲਾਪਰਵਾਹ ਹੋ, ਉੱਠੋ ਅਤੇ ਮੇਰੀ ਅਵਾਜ਼ ਸੁਣੋ। ਤੁਸੀਂ ਧੀਆਂ ਜੋ ਸੁਰੱਖਿਅਤ ਮਹਿਸੂਸ ਕਰਦੀਆਂ ਹੋ, ਸੁਣੋ ਮੈਂ ਕੀ ਕਹਿਣਾ ਹੈ!

10ਇੱਕ ਸਾਲ ਤੋਂ ਥੋੜ੍ਹੇ ਸਮੇਂ ਵਿੱਚ ਤੁਸੀਂ ਜੋ ਸੁਰੱਖਿਅਤ ਮਹਿਸੂਸ ਕਰਦੇ ਹੋ, ਕੰਬ ਜਾਓਗੇ; ਅੰਗੂਰ ਦੀ ਵਾਢੀ ਨਾਕਾਮ ਹੋ ਜਾਵੇਗੀ, ਅਤੇ ਫਲ ਦੀ ਵਾਢੀ ਨਾ ਹੀ ਆਵੇਗੀ।

11ਹੇ ਲਾਪਰਵਾਹੋ, ਕੰਬ ਜਾਓ। ਹੇ ਨਿਸਚਿੰਤਣੀਓ, ਘਬਰਾ ਜਾਓ! ਆਪਣੇ ਸੋਹਣੇ ਕੱਪੜੇ ਉਤਾਰੋ ਆਪਣੇ ਲੱਕਾਂ ਉੱਤੇ ਤੱਪੜ ਬੰਨ੍ਹ ਲਓ।

12ਉਹ ਫਲਦਾਰ ਵੇਲ ਅਤੇ ਮਨਭਾਉਂਦੇ ਖੇਤਾਂ ਦੇ ਕਾਰਨ ਛਾਤੀਆਂ ਪਿੱਟਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.