ਯਸ਼ਾਯਾਹ 33

ਯਾਹਵੇਹ ਮਹਾਨ ਹੈ, ਕਿਉਂਕਿ ਉਹ ਉੱਚੀ ਥਾਂ ਤੇ ਵੱਸਦਾ ਹੈ; ਉਹ ਸੀਯੋਨ ਨੂੰ ਆਪਣੇ ਨਿਆਂ ਅਤੇ ਧਾਰਮਿਕਤਾ ਨਾਲ ਭਰ ਦੇਵੇਗਾ।

Isaiah 33:5 (UKJV) The LORD is exalted; for he dwells on high: he has filled Zion with judgment and righteousness.

3ਹੰਗਾਮੇ ਦੇ ਰੌਲ਼ੇ ਨਾਲ ਲੋਕ ਭੱਜ ਗਏ, ਤੇਰੇ ਉੱਠਦਿਆਂ ਹੀ ਕੌਮਾਂ ਖਿੰਡ-ਪੁੰਡ ਗਈਆਂ

4ਹੇ ਕੌਮੋ, ਤੁਹਾਡੀ ਲੁੱਟ ਜਵਾਨ ਟਿੱਡੀਆਂ ਵਾਂਗ ਵੱਢੀ ਜਾਂਦੀ ਹੈ। ਜਿਵੇਂ ਟਿੱਡੀਆਂ ਝਪੱਟਾ ਮਾਰਦੀਆਂ ਹਨ, ਉਸ ਉਹ ਉੱਤੇ ਝੱਪਟਣਗੇ।

5ਯਾਹਵੇਹ ਮਹਾਨ ਹੈ, ਕਿਉਂਕਿ ਉਹ ਉੱਚੀ ਥਾਂ ਤੇ ਵੱਸਦਾ ਹੈ; ਉਹ ਸੀਯੋਨ ਨੂੰ ਆਪਣੇ ਨਿਆਂ ਅਤੇ ਧਾਰਮਿਕਤਾ ਨਾਲ ਭਰ ਦੇਵੇਗਾ।

6ਉਹ ਤੁਹਾਡੇ ਸਮਿਆਂ ਲਈ ਪੱਕੀ ਨੀਂਹ ਹੋਵੇਗਾ, ਮੁਕਤੀ, ਬੁੱਧ ਅਤੇ ਗਿਆਨ ਦਾ ਇੱਕ ਅਮੀਰ ਭੰਡਾਰ ਹੋਵੇਗਾ। ਯਾਹਵੇਹ ਦਾ ਡਰ ਇਸ ਖਜ਼ਾਨੇ ਦੀ ਕੁੰਜੀ ਹੈ।

7ਵੇਖੋ, ਉਹਨਾਂ ਦੇ ਸੂਰਮੇ ਬਾਹਰ ਗਲੀਆਂ ਵਿੱਚ ਚਿੱਲਾਉਂਦੇ ਹਨ, ਸ਼ਾਂਤੀ ਦੇ ਰਾਜਦੂਤ ਵਿਲਕਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.