ਯਸ਼ਾਯਾਹ 33

ਹੇ ਕੌਮੋ, ਤੁਹਾਡੀ ਲੁੱਟ ਜਵਾਨ ਟਿੱਡੀਆਂ ਵਾਂਗ ਵੱਢੀ ਜਾਂਦੀ ਹੈ। ਜਿਵੇਂ ਟਿੱਡੀਆਂ ਝਪੱਟਾ ਮਾਰਦੀਆਂ ਹਨ, ਉਸ ਉਹ ਉੱਤੇ ਝੱਪਟਣਗੇ।

Isaiah 33:4 (UKJV) And your spoil shall be gathered like the gathering of the caterpillar: as the running back and forth of locusts shall he run upon them.

2ਹੇ ਯਾਹਵੇਹ, ਸਾਡੇ ਉੱਤੇ ਕਿਰਪਾ ਕਰ; ਅਸੀਂ ਤੇਰੇ ਲਈ ਤਰਸਦੇ ਹਾਂ। ਹਰ ਸਵੇਰ ਨੂੰ ਸਾਡੀ ਤਾਕਤ ਬਣ, ਬਿਪਤਾ ਦੇ ਸਮੇਂ ਸਾਡੀ ਮੁਕਤੀ।

3ਹੰਗਾਮੇ ਦੇ ਰੌਲ਼ੇ ਨਾਲ ਲੋਕ ਭੱਜ ਗਏ, ਤੇਰੇ ਉੱਠਦਿਆਂ ਹੀ ਕੌਮਾਂ ਖਿੰਡ-ਪੁੰਡ ਗਈਆਂ

4ਹੇ ਕੌਮੋ, ਤੁਹਾਡੀ ਲੁੱਟ ਜਵਾਨ ਟਿੱਡੀਆਂ ਵਾਂਗ ਵੱਢੀ ਜਾਂਦੀ ਹੈ। ਜਿਵੇਂ ਟਿੱਡੀਆਂ ਝਪੱਟਾ ਮਾਰਦੀਆਂ ਹਨ, ਉਸ ਉਹ ਉੱਤੇ ਝੱਪਟਣਗੇ।

5ਯਾਹਵੇਹ ਮਹਾਨ ਹੈ, ਕਿਉਂਕਿ ਉਹ ਉੱਚੀ ਥਾਂ ਤੇ ਵੱਸਦਾ ਹੈ; ਉਹ ਸੀਯੋਨ ਨੂੰ ਆਪਣੇ ਨਿਆਂ ਅਤੇ ਧਾਰਮਿਕਤਾ ਨਾਲ ਭਰ ਦੇਵੇਗਾ।

6ਉਹ ਤੁਹਾਡੇ ਸਮਿਆਂ ਲਈ ਪੱਕੀ ਨੀਂਹ ਹੋਵੇਗਾ, ਮੁਕਤੀ, ਬੁੱਧ ਅਤੇ ਗਿਆਨ ਦਾ ਇੱਕ ਅਮੀਰ ਭੰਡਾਰ ਹੋਵੇਗਾ। ਯਾਹਵੇਹ ਦਾ ਡਰ ਇਸ ਖਜ਼ਾਨੇ ਦੀ ਕੁੰਜੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.