ਯਸ਼ਾਯਾਹ 33

ਹੰਗਾਮੇ ਦੇ ਰੌਲ਼ੇ ਨਾਲ ਲੋਕ ਭੱਜ ਗਏ, ਤੇਰੇ ਉੱਠਦਿਆਂ ਹੀ ਕੌਮਾਂ ਖਿੰਡ-ਪੁੰਡ ਗਈਆਂ

Isaiah 33:3 (UKJV) At the noise of the tumult the people fled; at the lifting up of yourself the nations were scattered.

1ਹੇ ਨਾਸ ਕਰਨ ਵਾਲੇ, ਤੇਰੇ ਉੱਤੇ ਹਾਏ, ਜੋ ਨਾਸ ਨਹੀਂ ਹੋਏ! ਹੇ ਧੋਖੇਬਾਜ਼ ਤੇਰੇ ਉੱਤੇ ਹਾਏ, ਤੇਰੇ ਉੱਤੇ ਜੋ ਧੋਖਾ ਨਹੀਂ ਦਿੱਤਾ ਗਿਆ! ਜਦੋਂ ਤੁਸੀਂ ਤਬਾਹ ਕਰਨਾ ਬੰਦ ਕਰ ਦਿਓਗੇ, ਤੁਸੀਂ ਤਬਾਹ ਹੋ ਜਾਵੋਗੇ। ਜਦੋਂ ਤੁਸੀਂ ਧੋਖਾ ਦੇਣਾ ਬੰਦ ਕਰੋ, ਤੁਹਾਨੂੰ ਧੋਖਾ ਦਿੱਤਾ ਜਾਵੇਗਾ।

2ਹੇ ਯਾਹਵੇਹ, ਸਾਡੇ ਉੱਤੇ ਕਿਰਪਾ ਕਰ; ਅਸੀਂ ਤੇਰੇ ਲਈ ਤਰਸਦੇ ਹਾਂ। ਹਰ ਸਵੇਰ ਨੂੰ ਸਾਡੀ ਤਾਕਤ ਬਣ, ਬਿਪਤਾ ਦੇ ਸਮੇਂ ਸਾਡੀ ਮੁਕਤੀ।

3ਹੰਗਾਮੇ ਦੇ ਰੌਲ਼ੇ ਨਾਲ ਲੋਕ ਭੱਜ ਗਏ, ਤੇਰੇ ਉੱਠਦਿਆਂ ਹੀ ਕੌਮਾਂ ਖਿੰਡ-ਪੁੰਡ ਗਈਆਂ

4ਹੇ ਕੌਮੋ, ਤੁਹਾਡੀ ਲੁੱਟ ਜਵਾਨ ਟਿੱਡੀਆਂ ਵਾਂਗ ਵੱਢੀ ਜਾਂਦੀ ਹੈ। ਜਿਵੇਂ ਟਿੱਡੀਆਂ ਝਪੱਟਾ ਮਾਰਦੀਆਂ ਹਨ, ਉਸ ਉਹ ਉੱਤੇ ਝੱਪਟਣਗੇ।

5ਯਾਹਵੇਹ ਮਹਾਨ ਹੈ, ਕਿਉਂਕਿ ਉਹ ਉੱਚੀ ਥਾਂ ਤੇ ਵੱਸਦਾ ਹੈ; ਉਹ ਸੀਯੋਨ ਨੂੰ ਆਪਣੇ ਨਿਆਂ ਅਤੇ ਧਾਰਮਿਕਤਾ ਨਾਲ ਭਰ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.