ਯਸ਼ਾਯਾਹ 41

ਮੈਂ ਸਭ ਤੋਂ ਪਹਿਲਾਂ ਸੀਯੋਨ ਨੂੰ ਕਿਹਾ, ‘ਵੇਖੋ, ਉਹ ਇੱਥੇ ਹਨ!’ ਮੈਂ ਯੇਰੂਸ਼ਲੇਮ ਨੂੰ ਖੁਸ਼ਖਬਰੀ ਦਾ ਸੰਦੇਸ਼ਵਾਹਕ ਦਿੱਤਾ।

Isaiah 41:27 (UKJV) The first shall say to Zion, Behold, behold them: and I will give to Jerusalem one that brings good tidings.

25“ਮੈਂ ਇੱਕ ਮਨੁੱਖ ਨੂੰ ਉੱਤਰ ਵੱਲੋਂ ਉਕਸਾਇਆ ਅਤੇ ਉਹ ਆ ਗਿਆ ਹੈ, ਇੱਕ ਚੜ੍ਹਦੇ ਸੂਰਜ ਵਿੱਚੋਂ ਜਿਹੜਾ ਮੇਰਾ ਨਾਮ ਪੁਕਾਰਦਾ ਹੈ। ਉਹ ਹਾਕਮਾਂ ਨੂੰ ਇਸ ਤਰ੍ਹਾਂ ਆਵੇਗਾ ਜਿਵੇਂ ਗਾਰੇ ਉੱਤੇ, ਜਿਵੇਂ ਉਹ ਮਿੱਟੀ ਨੂੰ ਮਿੱਧਣ ਵਾਲਾ ਘੁਮਿਆਰ ਹੋਵੇ।

26ਇਹ ਗੱਲ ਸ਼ੁਰੂ ਤੋਂ ਕਿਸ ਨੇ ਦੱਸੀ, ਤਾਂ ਜੋ ਅਸੀਂ ਜਾਣ ਸਕੀਏ, ਜਾਂ ਪਹਿਲਾਂ, ਤਾਂ ਅਸੀਂ ਕਹਿ ਸਕੀਏ, ‘ਉਹ ਸਹੀ ਸੀ’? ਕਿਸੇ ਨੇ ਇਸ ਬਾਰੇ ਨਹੀਂ ਦੱਸਿਆ, ਕਿਸੇ ਨੇ ਇਹ ਭਵਿੱਖਬਾਣੀ ਨਹੀਂ ਕੀਤੀ, ਕਿਸੇ ਨੇ ਤੁਹਾਡੇ ਕੋਲੋਂ ਕੋਈ ਸ਼ਬਦ ਨਹੀਂ ਸੁਣਿਆ।

27ਮੈਂ ਸਭ ਤੋਂ ਪਹਿਲਾਂ ਸੀਯੋਨ ਨੂੰ ਕਿਹਾ, ‘ਵੇਖੋ, ਉਹ ਇੱਥੇ ਹਨ!’ ਮੈਂ ਯੇਰੂਸ਼ਲੇਮ ਨੂੰ ਖੁਸ਼ਖਬਰੀ ਦਾ ਸੰਦੇਸ਼ਵਾਹਕ ਦਿੱਤਾ।

28ਮੈਂ ਵੇਖਦਾ ਹਾਂ ਪਰ ਕੋਈ ਨਹੀਂ ਹੈ, ਦੇਵਤਿਆਂ ਵਿੱਚ ਕੋਈ ਸਲਾਹ ਦੇਣ ਵਾਲਾ ਨਹੀਂ, ਜਦੋਂ ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਤਾਂ ਕੋਈ ਉੱਤਰ ਦੇਣ ਵਾਲਾ ਨਹੀਂ ਹੈ।

29ਵੇਖੋ, ਉਹ ਸਭ ਝੂਠੇ ਹਨ! ਉਨ੍ਹਾਂ ਦੇ ਕੰਮ ਬੇਕਾਰ ਹਨ; ਉਹਨਾਂ ਦੀਆਂ ਤਸਵੀਰਾਂ ਹਵਾ ਅਤੇ ਉਲਝਣ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.