ਯਸ਼ਾਯਾਹ 41

ਮੈਂ ਵੇਖਦਾ ਹਾਂ ਪਰ ਕੋਈ ਨਹੀਂ ਹੈ, ਦੇਵਤਿਆਂ ਵਿੱਚ ਕੋਈ ਸਲਾਹ ਦੇਣ ਵਾਲਾ ਨਹੀਂ, ਜਦੋਂ ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਤਾਂ ਕੋਈ ਉੱਤਰ ਦੇਣ ਵਾਲਾ ਨਹੀਂ ਹੈ।

Isaiah 41:28 (UKJV) For I beheld, and there was no man; even among them, and there was no counsellor, that, when I asked of them, could answer a word.

26ਇਹ ਗੱਲ ਸ਼ੁਰੂ ਤੋਂ ਕਿਸ ਨੇ ਦੱਸੀ, ਤਾਂ ਜੋ ਅਸੀਂ ਜਾਣ ਸਕੀਏ, ਜਾਂ ਪਹਿਲਾਂ, ਤਾਂ ਅਸੀਂ ਕਹਿ ਸਕੀਏ, ‘ਉਹ ਸਹੀ ਸੀ’? ਕਿਸੇ ਨੇ ਇਸ ਬਾਰੇ ਨਹੀਂ ਦੱਸਿਆ, ਕਿਸੇ ਨੇ ਇਹ ਭਵਿੱਖਬਾਣੀ ਨਹੀਂ ਕੀਤੀ, ਕਿਸੇ ਨੇ ਤੁਹਾਡੇ ਕੋਲੋਂ ਕੋਈ ਸ਼ਬਦ ਨਹੀਂ ਸੁਣਿਆ।

27ਮੈਂ ਸਭ ਤੋਂ ਪਹਿਲਾਂ ਸੀਯੋਨ ਨੂੰ ਕਿਹਾ, ‘ਵੇਖੋ, ਉਹ ਇੱਥੇ ਹਨ!’ ਮੈਂ ਯੇਰੂਸ਼ਲੇਮ ਨੂੰ ਖੁਸ਼ਖਬਰੀ ਦਾ ਸੰਦੇਸ਼ਵਾਹਕ ਦਿੱਤਾ।

28ਮੈਂ ਵੇਖਦਾ ਹਾਂ ਪਰ ਕੋਈ ਨਹੀਂ ਹੈ, ਦੇਵਤਿਆਂ ਵਿੱਚ ਕੋਈ ਸਲਾਹ ਦੇਣ ਵਾਲਾ ਨਹੀਂ, ਜਦੋਂ ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਤਾਂ ਕੋਈ ਉੱਤਰ ਦੇਣ ਵਾਲਾ ਨਹੀਂ ਹੈ।

29ਵੇਖੋ, ਉਹ ਸਭ ਝੂਠੇ ਹਨ! ਉਨ੍ਹਾਂ ਦੇ ਕੰਮ ਬੇਕਾਰ ਹਨ; ਉਹਨਾਂ ਦੀਆਂ ਤਸਵੀਰਾਂ ਹਵਾ ਅਤੇ ਉਲਝਣ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.