ਯਸ਼ਾਯਾਹ 41

ਉਹ ਉਨ੍ਹਾਂ ਦਾ ਪਿੱਛਾ ਕਰਦਾ ਹੈ ਅਤੇ ਬਿਨਾਂ ਕਿਸੇ ਰੋਕ-ਟੋਕ ਦੇ ਅੱਗੇ ਵਧਦਾ ਹੈ, ਜਿਸ ਰਾਹ ਤੋਂ ਉਹ ਦੇ ਪੈਰ ਪਹਿਲਾਂ ਨਹੀਂ ਤੁਰੇ ਸਨ।

Isaiah 41:3 (UKJV) He pursued them, and passed safely; even by the way that he had not gone with his feet.

1ਹੇ ਟਾਪੂਆਂ ਦੇ ਲੋਕੋ, ਮੇਰੇ ਅੱਗੇ ਚੁੱਪ ਰਹੋ! ਕੌਮਾਂ ਆਪਣੀ ਤਾਕਤ ਨੂੰ ਨਵੇਂ ਸਿਰਿਓਂ ਪਾਉਣ! ਉਹ ਅੱਗੇ ਆਉਣ ਅਤੇ ਬੋਲਣ; ਅਸੀਂ ਇਕੱਠੇ ਹੋ ਕੇ ਨਿਆਂ ਦੇ ਲਈ ਨੇੜੇ ਆਈਏ।

2“ਕਿਸ ਨੇ ਪੂਰਬ ਤੋਂ ਇੱਕ ਨੂੰ ਭੜਕਾਇਆ ਹੈ, ਉਹ ਨੂੰ ਧਰਮ ਵਿੱਚ ਉਸਦੀ ਸੇਵਾ ਲਈ ਬੁਲਾਇਆ ਹੈ? ਉਹ ਕੌਮਾਂ ਨੂੰ ਉਸ ਦੇ ਹਵਾਲੇ ਕਰਦਾ ਹੈ ਤਾਂ ਉਹ ਰਾਜਿਆਂ ਨੂੰ ਆਪਣੇ ਅਧੀਨ ਕਰੇ, ਉਹ ਉਨ੍ਹਾਂ ਨੂੰ ਆਪਣੀ ਤਲਵਾਰ ਨਾਲ ਮਿੱਟੀ ਵਿੱਚ ਬਦਲ ਦਿੰਦਾ ਹੈ, ਆਪਣੇ ਧਣੁੱਖ ਨਾਲ ਉਡਾਏ ਹੋਏ ਕੱਖ ਵਾਂਗੂੰ ਕਰ ਦਿੰਦਾ ਹੈ।

3ਉਹ ਉਨ੍ਹਾਂ ਦਾ ਪਿੱਛਾ ਕਰਦਾ ਹੈ ਅਤੇ ਬਿਨਾਂ ਕਿਸੇ ਰੋਕ-ਟੋਕ ਦੇ ਅੱਗੇ ਵਧਦਾ ਹੈ, ਜਿਸ ਰਾਹ ਤੋਂ ਉਹ ਦੇ ਪੈਰ ਪਹਿਲਾਂ ਨਹੀਂ ਤੁਰੇ ਸਨ।

4ਇਹ ਕਿਸ ਨੇ ਕੀਤਾ ਅਤੇ ਕਿਸ ਨੇ ਇਸ ਨੂੰ ਪੂਰਾ ਕੀਤਾ, ਅਤੇ ਪੀੜ੍ਹੀਆਂ ਨੂੰ ਆਦ ਤੋਂ ਬੁਲਾ ਕੇ ਮੁਕਾਇਆ? ਮੈਂ, ਯਾਹਵੇਹ ਹੀ! ਆਦ ਤੋਂ ਅੰਤ ਤੱਕ ਮੈਂ ਉਹੀ ਹਾਂ।”

5ਟਾਪੂਆਂ ਨੇ ਇਸ ਨੂੰ ਦੇਖਿਆ ਅਤੇ ਡਰ ਗਏ। ਧਰਤੀ ਦੇ ਸਿਰੇ ਕੰਬਦੇ ਹਨ, ਉਹ ਨੇੜੇ ਹੋ ਕੇ ਅੱਗੇ ਆਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.