1ਹੇ ਟਾਪੂਆਂ ਦੇ ਲੋਕੋ, ਮੇਰੇ ਅੱਗੇ ਚੁੱਪ ਰਹੋ! ਕੌਮਾਂ ਆਪਣੀ ਤਾਕਤ ਨੂੰ ਨਵੇਂ ਸਿਰਿਓਂ ਪਾਉਣ! ਉਹ ਅੱਗੇ ਆਉਣ ਅਤੇ ਬੋਲਣ; ਅਸੀਂ ਇਕੱਠੇ ਹੋ ਕੇ ਨਿਆਂ ਦੇ ਲਈ ਨੇੜੇ ਆਈਏ।
2“ਕਿਸ ਨੇ ਪੂਰਬ ਤੋਂ ਇੱਕ ਨੂੰ ਭੜਕਾਇਆ ਹੈ, ਉਹ ਨੂੰ ਧਰਮ ਵਿੱਚ ਉਸਦੀ ਸੇਵਾ ਲਈ ਬੁਲਾਇਆ ਹੈ? ਉਹ ਕੌਮਾਂ ਨੂੰ ਉਸ ਦੇ ਹਵਾਲੇ ਕਰਦਾ ਹੈ ਤਾਂ ਉਹ ਰਾਜਿਆਂ ਨੂੰ ਆਪਣੇ ਅਧੀਨ ਕਰੇ, ਉਹ ਉਨ੍ਹਾਂ ਨੂੰ ਆਪਣੀ ਤਲਵਾਰ ਨਾਲ ਮਿੱਟੀ ਵਿੱਚ ਬਦਲ ਦਿੰਦਾ ਹੈ, ਆਪਣੇ ਧਣੁੱਖ ਨਾਲ ਉਡਾਏ ਹੋਏ ਕੱਖ ਵਾਂਗੂੰ ਕਰ ਦਿੰਦਾ ਹੈ।
3ਉਹ ਉਨ੍ਹਾਂ ਦਾ ਪਿੱਛਾ ਕਰਦਾ ਹੈ ਅਤੇ ਬਿਨਾਂ ਕਿਸੇ ਰੋਕ-ਟੋਕ ਦੇ ਅੱਗੇ ਵਧਦਾ ਹੈ, ਜਿਸ ਰਾਹ ਤੋਂ ਉਹ ਦੇ ਪੈਰ ਪਹਿਲਾਂ ਨਹੀਂ ਤੁਰੇ ਸਨ।
4ਇਹ ਕਿਸ ਨੇ ਕੀਤਾ ਅਤੇ ਕਿਸ ਨੇ ਇਸ ਨੂੰ ਪੂਰਾ ਕੀਤਾ, ਅਤੇ ਪੀੜ੍ਹੀਆਂ ਨੂੰ ਆਦ ਤੋਂ ਬੁਲਾ ਕੇ ਮੁਕਾਇਆ? ਮੈਂ, ਯਾਹਵੇਹ ਹੀ! ਆਦ ਤੋਂ ਅੰਤ ਤੱਕ ਮੈਂ ਉਹੀ ਹਾਂ।”