ਯਸ਼ਾਯਾਹ 42

ਉਜਾੜ ਅਤੇ ਉਸ ਦੇ ਕਸਬੇ ਆਪਣੀਆਂ ਆਵਾਜ਼ਾਂ ਉਠਾਉਣ, ਉਹ ਬਸਤੀਆਂ ਜਿੱਥੇ ਕੇਦਾਰ ਰਹਿੰਦਾ ਹੈ ਖੁਸ਼ ਹੋਣ, ਸਲਾ ਦੇ ਲੋਕ ਖੁਸ਼ੀ ਵਿੱਚ ਗਾਉਣ, ਉਨ੍ਹਾਂ ਨੂੰ ਪਹਾੜ ਦੀਆਂ ਚੋਟੀਆਂ ਤੋਂ ਲਲਕਾਰਨ ਦਿਓ।

Isaiah 42:11 (UKJV) Let the wilderness and the cities thereof lift up their voice, the villages that Kedar does inhabit: let the inhabitants of the rock sing, let them shout from the top of the mountains.

9ਵੇਖੋ, ਪਹਿਲੀਆਂ ਗੱਲਾਂ ਬੀਤ ਗਈਆਂ ਹਨ, ਅਤੇ ਮੈਂ ਨਵੀਆਂ ਗੱਲਾਂ ਦੱਸਦਾ ਹਾਂ, ਇਸ ਤੋਂ ਪਹਿਲਾਂ ਕਿ ਉਹ ਹੋਂਦ ਵਿੱਚ ਆਉਣ ਮੈਂ ਤੁਹਾਨੂੰ ਦੱਸਦਾ ਹਾਂ।”

10ਯਾਹਵੇਹ ਲਈ ਇੱਕ ਨਵਾਂ ਗੀਤ ਗਾਓ, ਧਰਤੀ ਦੇ ਸਿਰੇ ਤੋਂ ਉਸ ਦੀ ਉਸਤਤ ਕਰੋ, ਤੁਸੀਂ ਵੀ ਜਿਹੜੇ ਸਮੁੰਦਰ ਦੀ ਡੂੰਘਿਆਈ ਵਿੱਚ ਚੱਲਦੇ ਹੋ, ਤੁਸੀਂ ਟਾਪੂਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਸਾਰੇ।

11ਉਜਾੜ ਅਤੇ ਉਸ ਦੇ ਕਸਬੇ ਆਪਣੀਆਂ ਆਵਾਜ਼ਾਂ ਉਠਾਉਣ, ਉਹ ਬਸਤੀਆਂ ਜਿੱਥੇ ਕੇਦਾਰ ਰਹਿੰਦਾ ਹੈ ਖੁਸ਼ ਹੋਣ, ਸਲਾ ਦੇ ਲੋਕ ਖੁਸ਼ੀ ਵਿੱਚ ਗਾਉਣ, ਉਨ੍ਹਾਂ ਨੂੰ ਪਹਾੜ ਦੀਆਂ ਚੋਟੀਆਂ ਤੋਂ ਲਲਕਾਰਨ ਦਿਓ।

12ਉਹ ਯਾਹਵੇਹ ਦੀ ਮਹਿਮਾ ਕਰਨ ਅਤੇ ਟਾਪੂਆਂ ਵਿੱਚ ਉਸ ਦੀ ਉਸਤਤ ਦਾ ਐਲਾਨ ਕਰਨ।

13ਯਾਹਵੇਹ ਇੱਕ ਜੇਤੂ ਸੂਰਮੇ ਵਾਂਗ ਨਿੱਕਲੇਗਾ, ਇੱਕ ਯੋਧੇ ਵਾਂਗ ਉਹ ਆਪਣੇ ਜੋਸ਼ ਨੂੰ ਵਧਾਵੇਗਾ; ਉਹ ਚੀਕ-ਚਿਹਾੜਾ ਪਾਵੇਗਾ ਅਤੇ ਜੰਗ ਦਾ ਨਾਅਰਾ ਮਾਰੇਗਾ, ਅਤੇ ਆਪਣੇ ਦੁਸ਼ਮਣਾਂ ਉੱਤੇ ਜਿੱਤ ਪ੍ਰਾਪਤ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.