10ਯਾਹਵੇਹ ਲਈ ਇੱਕ ਨਵਾਂ ਗੀਤ ਗਾਓ, ਧਰਤੀ ਦੇ ਸਿਰੇ ਤੋਂ ਉਸ ਦੀ ਉਸਤਤ ਕਰੋ, ਤੁਸੀਂ ਵੀ ਜਿਹੜੇ ਸਮੁੰਦਰ ਦੀ ਡੂੰਘਿਆਈ ਵਿੱਚ ਚੱਲਦੇ ਹੋ, ਤੁਸੀਂ ਟਾਪੂਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਸਾਰੇ।
11ਉਜਾੜ ਅਤੇ ਉਸ ਦੇ ਕਸਬੇ ਆਪਣੀਆਂ ਆਵਾਜ਼ਾਂ ਉਠਾਉਣ, ਉਹ ਬਸਤੀਆਂ ਜਿੱਥੇ ਕੇਦਾਰ ਰਹਿੰਦਾ ਹੈ ਖੁਸ਼ ਹੋਣ, ਸਲਾ ਦੇ ਲੋਕ ਖੁਸ਼ੀ ਵਿੱਚ ਗਾਉਣ, ਉਨ੍ਹਾਂ ਨੂੰ ਪਹਾੜ ਦੀਆਂ ਚੋਟੀਆਂ ਤੋਂ ਲਲਕਾਰਨ ਦਿਓ।
12ਉਹ ਯਾਹਵੇਹ ਦੀ ਮਹਿਮਾ ਕਰਨ ਅਤੇ ਟਾਪੂਆਂ ਵਿੱਚ ਉਸ ਦੀ ਉਸਤਤ ਦਾ ਐਲਾਨ ਕਰਨ।
13ਯਾਹਵੇਹ ਇੱਕ ਜੇਤੂ ਸੂਰਮੇ ਵਾਂਗ ਨਿੱਕਲੇਗਾ, ਇੱਕ ਯੋਧੇ ਵਾਂਗ ਉਹ ਆਪਣੇ ਜੋਸ਼ ਨੂੰ ਵਧਾਵੇਗਾ; ਉਹ ਚੀਕ-ਚਿਹਾੜਾ ਪਾਵੇਗਾ ਅਤੇ ਜੰਗ ਦਾ ਨਾਅਰਾ ਮਾਰੇਗਾ, ਅਤੇ ਆਪਣੇ ਦੁਸ਼ਮਣਾਂ ਉੱਤੇ ਜਿੱਤ ਪ੍ਰਾਪਤ ਕਰੇਗਾ।
14“ਬਹੁਤ ਦੇਰ ਤੱਕ ਮੈਂ ਚੁੱਪ ਰਿਹਾ, ਮੈਂ ਚੁੱਪ ਰਿਹਾ ਅਤੇ ਆਪਣੇ ਆਪ ਨੂੰ ਰੋਕ ਲਿਆ। ਹੁਣ ਮੈਂ ਜਣਨ ਵਾਲੀ ਔਰਤ ਵਾਂਗੂੰ ਚੀਕਾਂ ਮਰਾਂਗਾ, ਮੈਂ ਹਾਉਂਕੇ ਭਰਾਂਗਾ ਅਤੇ ਔਖੇ-ਔਖੇ ਸਾਹ ਲਵਾਂਗਾ।