ਯਸ਼ਾਯਾਹ 42

ਯਾਹਵੇਹ ਲਈ ਇੱਕ ਨਵਾਂ ਗੀਤ ਗਾਓ, ਧਰਤੀ ਦੇ ਸਿਰੇ ਤੋਂ ਉਸ ਦੀ ਉਸਤਤ ਕਰੋ, ਤੁਸੀਂ ਵੀ ਜਿਹੜੇ ਸਮੁੰਦਰ ਦੀ ਡੂੰਘਿਆਈ ਵਿੱਚ ਚੱਲਦੇ ਹੋ, ਤੁਸੀਂ ਟਾਪੂਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਸਾਰੇ।

Isaiah 42:10 (UKJV) Sing unto the LORD a new song, and his praise from the end of the earth, all of you that go down to the sea, and all that is therein; the isles, and the inhabitants thereof.

8“ਮੈਂ ਯਾਹਵੇਹ ਹਾਂ; ਇਹ ਮੇਰਾ ਨਾਮ ਹੈ! ਮੈਂ ਆਪਣੀ ਮਹਿਮਾ ਕਿਸੇ ਹੋਰ ਨੂੰ ਨਹੀਂ ਦਿਆਂਗਾ ਨਾ ਮੂਰਤੀਆਂ ਨੂੰ ਆਪਣੀ ਮਹਿਮਾ ਦੇਵਾਂਗਾ।

9ਵੇਖੋ, ਪਹਿਲੀਆਂ ਗੱਲਾਂ ਬੀਤ ਗਈਆਂ ਹਨ, ਅਤੇ ਮੈਂ ਨਵੀਆਂ ਗੱਲਾਂ ਦੱਸਦਾ ਹਾਂ, ਇਸ ਤੋਂ ਪਹਿਲਾਂ ਕਿ ਉਹ ਹੋਂਦ ਵਿੱਚ ਆਉਣ ਮੈਂ ਤੁਹਾਨੂੰ ਦੱਸਦਾ ਹਾਂ।”

10ਯਾਹਵੇਹ ਲਈ ਇੱਕ ਨਵਾਂ ਗੀਤ ਗਾਓ, ਧਰਤੀ ਦੇ ਸਿਰੇ ਤੋਂ ਉਸ ਦੀ ਉਸਤਤ ਕਰੋ, ਤੁਸੀਂ ਵੀ ਜਿਹੜੇ ਸਮੁੰਦਰ ਦੀ ਡੂੰਘਿਆਈ ਵਿੱਚ ਚੱਲਦੇ ਹੋ, ਤੁਸੀਂ ਟਾਪੂਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਸਾਰੇ।

11ਉਜਾੜ ਅਤੇ ਉਸ ਦੇ ਕਸਬੇ ਆਪਣੀਆਂ ਆਵਾਜ਼ਾਂ ਉਠਾਉਣ, ਉਹ ਬਸਤੀਆਂ ਜਿੱਥੇ ਕੇਦਾਰ ਰਹਿੰਦਾ ਹੈ ਖੁਸ਼ ਹੋਣ, ਸਲਾ ਦੇ ਲੋਕ ਖੁਸ਼ੀ ਵਿੱਚ ਗਾਉਣ, ਉਨ੍ਹਾਂ ਨੂੰ ਪਹਾੜ ਦੀਆਂ ਚੋਟੀਆਂ ਤੋਂ ਲਲਕਾਰਨ ਦਿਓ।

12ਉਹ ਯਾਹਵੇਹ ਦੀ ਮਹਿਮਾ ਕਰਨ ਅਤੇ ਟਾਪੂਆਂ ਵਿੱਚ ਉਸ ਦੀ ਉਸਤਤ ਦਾ ਐਲਾਨ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.