ਯਸ਼ਾਯਾਹ 42

ਪਰ ਜਿਹੜੇ ਲੋਕ ਮੂਰਤੀਆਂ ਉੱਤੇ ਭਰੋਸਾ ਰੱਖਦੇ ਹਨ, ਜੋ ਮੂਰਤੀਆਂ ਨੂੰ ਆਖਦੇ ਹਨ, ‘ਤੁਸੀਂ ਸਾਡੇ ਦੇਵਤੇ ਹੋ,’ ਸ਼ਰਮ ਨਾਲ ਮੁੜ ਜਾਣਗੇ।

Isaiah 42:17 (UKJV) They shall be turned back, they shall be greatly ashamed, that trust in graven images, that say to the molten images, All of you are our gods.

15ਮੈਂ ਪਹਾੜਾਂ ਅਤੇ ਟਿੱਬਿਆਂ ਨੂੰ ਉਜਾੜ ਦਿਆਂਗਾ ਅਤੇ ਉਨ੍ਹਾਂ ਦੀ ਸਾਰੀ ਬਨਸਪਤੀ ਨੂੰ ਸੁਕਾ ਦਿਆਂਗਾ। ਮੈਂ ਨਦੀਆਂ ਨੂੰ ਟਾਪੂਆਂ ਵਿੱਚ ਬਦਲ ਦਿਆਂਗਾ ਅਤੇ ਤਲਾਬਾਂ ਨੂੰ ਸੁਕਾ ਦਿਆਂਗਾ।

16ਮੈਂ ਅੰਨ੍ਹਿਆਂ ਨੂੰ ਉਨ੍ਹਾਂ ਤਰੀਕਿਆਂ ਨਾਲ ਅਗਵਾਈ ਕਰਾਂਗਾ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ, ਮੈਂ ਉਨ੍ਹਾਂ ਦੀ ਅਣਜਾਣ ਰਾਹਾਂ ਉੱਤੇ ਅਗਵਾਈ ਕਰਾਂਗਾ। ਮੈਂ ਉਹਨਾਂ ਦੇ ਅੱਗੇ ਹਨੇਰੇ ਨੂੰ ਚਾਨਣ, ਅਤੇ ਵਿੰਗਿਆਂ ਥਾਵਾਂ ਨੂੰ ਸਿੱਧਿਆਂ ਬਣਾ ਦਿਆਂਗਾ। ਮੈਂ ਇਹ ਕੰਮ ਕਰਾਂਗਾ ਅਤੇ ਉਹਨਾਂ ਨੂੰ ਨਾ ਤਿਆਗਾਂਗਾ।

17ਪਰ ਜਿਹੜੇ ਲੋਕ ਮੂਰਤੀਆਂ ਉੱਤੇ ਭਰੋਸਾ ਰੱਖਦੇ ਹਨ, ਜੋ ਮੂਰਤੀਆਂ ਨੂੰ ਆਖਦੇ ਹਨ, ‘ਤੁਸੀਂ ਸਾਡੇ ਦੇਵਤੇ ਹੋ,’ ਸ਼ਰਮ ਨਾਲ ਮੁੜ ਜਾਣਗੇ।

18“ਹੇ ਬੋਲ੍ਹਿਓ, ਸੁਣੋ! ਹੇ ਅੰਨ੍ਹਿਓ ਵੇਖਣ ਲਈ ਗੌਰ ਕਰੋ!

19ਮੇਰੇ ਸੇਵਕ ਤੋਂ ਬਿਨਾ ਅੰਨ੍ਹਾ ਕੌਣ ਹੈ, ਅਤੇ ਮੇਰੇ ਭੇਜੇ ਦੂਤ ਵਰਗਾ ਬੋਲਾ ਹੈ? ਮੇਰੇ ਨਾਲ ਇਕਰਾਰਨਾਮੇ ਵਾਲੇ ਵਰਗਾ ਅੰਨ੍ਹਾ ਕੌਣ ਹੈ, ਜਾਂ ਯਾਹਵੇਹ ਦੇ ਸੇਵਕ ਵਰਗਾ ਅੰਨ੍ਹਾ ਕੌਣ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.