16ਮੈਂ ਅੰਨ੍ਹਿਆਂ ਨੂੰ ਉਨ੍ਹਾਂ ਤਰੀਕਿਆਂ ਨਾਲ ਅਗਵਾਈ ਕਰਾਂਗਾ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ, ਮੈਂ ਉਨ੍ਹਾਂ ਦੀ ਅਣਜਾਣ ਰਾਹਾਂ ਉੱਤੇ ਅਗਵਾਈ ਕਰਾਂਗਾ। ਮੈਂ ਉਹਨਾਂ ਦੇ ਅੱਗੇ ਹਨੇਰੇ ਨੂੰ ਚਾਨਣ, ਅਤੇ ਵਿੰਗਿਆਂ ਥਾਵਾਂ ਨੂੰ ਸਿੱਧਿਆਂ ਬਣਾ ਦਿਆਂਗਾ। ਮੈਂ ਇਹ ਕੰਮ ਕਰਾਂਗਾ ਅਤੇ ਉਹਨਾਂ ਨੂੰ ਨਾ ਤਿਆਗਾਂਗਾ।
17ਪਰ ਜਿਹੜੇ ਲੋਕ ਮੂਰਤੀਆਂ ਉੱਤੇ ਭਰੋਸਾ ਰੱਖਦੇ ਹਨ, ਜੋ ਮੂਰਤੀਆਂ ਨੂੰ ਆਖਦੇ ਹਨ, ‘ਤੁਸੀਂ ਸਾਡੇ ਦੇਵਤੇ ਹੋ,’ ਸ਼ਰਮ ਨਾਲ ਮੁੜ ਜਾਣਗੇ।
18“ਹੇ ਬੋਲ੍ਹਿਓ, ਸੁਣੋ! ਹੇ ਅੰਨ੍ਹਿਓ ਵੇਖਣ ਲਈ ਗੌਰ ਕਰੋ!
19ਮੇਰੇ ਸੇਵਕ ਤੋਂ ਬਿਨਾ ਅੰਨ੍ਹਾ ਕੌਣ ਹੈ, ਅਤੇ ਮੇਰੇ ਭੇਜੇ ਦੂਤ ਵਰਗਾ ਬੋਲਾ ਹੈ? ਮੇਰੇ ਨਾਲ ਇਕਰਾਰਨਾਮੇ ਵਾਲੇ ਵਰਗਾ ਅੰਨ੍ਹਾ ਕੌਣ ਹੈ, ਜਾਂ ਯਾਹਵੇਹ ਦੇ ਸੇਵਕ ਵਰਗਾ ਅੰਨ੍ਹਾ ਕੌਣ ਹੈ?
20ਤੁਸੀਂ ਬਹੁਤ ਸਾਰੀਆਂ ਗੱਲਾਂ ਵੇਖੀਆਂ ਹਨ, ਪਰ ਤੁਸੀਂ ਧਿਆਨ ਨਹੀਂ ਦਿੱਤਾ। ਤੁਹਾਡੇ ਕੰਨ ਖੁੱਲ੍ਹੇ ਹਨ, ਪਰ ਤੁਸੀਂ ਸੁਣਦੇ ਨਹੀਂ।”