ਯਸ਼ਾਯਾਹ 42

ਜਦ ਤੱਕ ਉਹ ਧਰਤੀ ਉੱਤੇ ਨਿਆਂ ਕਾਇਮ ਨਾ ਕਰ ਲਵੇ ਤਦ ਤੱਕ ਉਹ ਨਾ ਹਿੱਲੇਗਾ ਅਤੇ ਨਾ ਹੀ ਨਿਰਾਸ਼ ਹੋਵੇਗਾ, ਉਸ ਦੇ ਉਪਦੇਸ਼ ਵਿੱਚ ਟਾਪੂ ਆਪਣੀ ਉਮੀਦ ਰੱਖਣਗੇ।”

Isaiah 42:4 (UKJV) He shall not fail nor be discouraged, till he have set judgment in the earth: and the isles shall wait for his law.

2ਉਹ ਨਾ ਰੌਲਾ ਪਾਵੇਗਾ, ਨਾ ਉੱਚੀ ਬੋਲੇਗਾ, ਨਾ ਚੌਕਾਂ ਵਿੱਚ ਉਸ ਦੀ ਆਵਾਜ਼ ਉੱਠੇਗੀ।

3ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਚਮਕਦੀ ਮੋਮਬੱਤੀ ਨੂੰ ਬੁਝਾਵੇਗਾ, ਉਹ ਵਫ਼ਾਦਾਰੀ ਨਾਲ ਇਨਸਾਫ਼ ਕਰੇਗਾ;

4ਜਦ ਤੱਕ ਉਹ ਧਰਤੀ ਉੱਤੇ ਨਿਆਂ ਕਾਇਮ ਨਾ ਕਰ ਲਵੇ ਤਦ ਤੱਕ ਉਹ ਨਾ ਹਿੱਲੇਗਾ ਅਤੇ ਨਾ ਹੀ ਨਿਰਾਸ਼ ਹੋਵੇਗਾ, ਉਸ ਦੇ ਉਪਦੇਸ਼ ਵਿੱਚ ਟਾਪੂ ਆਪਣੀ ਉਮੀਦ ਰੱਖਣਗੇ।”

5ਇਹ ਉਹੀ ਹੈ ਜੋ ਯਾਹਵੇਹ ਪਰਮੇਸ਼ਵਰ ਆਖਦਾ ਹੈ ਅਕਾਸ਼ ਦਾ ਸਿਰਜਣਹਾਰ, ਜੋ ਉਹਨਾਂ ਨੂੰ ਫੈਲਾਉਂਦਾ ਹੈ, ਜੋ ਧਰਤੀ ਨੂੰ ਫੈਲਾਉਂਦਾ ਹੈ ਜੋ ਉਸ ਵਿੱਚੋਂ ਨਿਕਲਦਾ ਹੈ, ਜੋ ਆਪਣੇ ਲੋਕਾਂ ਨੂੰ ਸਾਹ ਦਿੰਦਾ ਹੈ, ਅਤੇ ਉਸ ਉੱਤੇ ਚੱਲਣ ਵਾਲਿਆਂ ਨੂੰ ਜੀਵਨ ਦਿੰਦਾ ਹੈ।

6“ਮੈਂ ਯਾਹਵੇਹ ਨੇ ਤੁਹਾਨੂੰ ਧਾਰਮਿਕਤਾ ਵਿੱਚ ਬੁਲਾਇਆ ਹੈ; ਮੈਂ ਤੇਰਾ ਹੱਥ ਫੜਾਂਗਾ। ਮੈਂ ਤੇਰੀ ਰਾਖੀ ਕਰਾਂਗਾ ਅਤੇ ਤੈਨੂੰ ਲੋਕਾਂ ਲਈ ਨੇਮ ਬਣਾਵਾਂਗਾ, ਅਤੇ ਪਰਾਈਆਂ ਕੌਮਾਂ ਲਈ ਚਾਨਣ ਠਹਿਰਾਵਾਂਗਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.