ਯਸ਼ਾਯਾਹ 42

ਇਹ ਉਹੀ ਹੈ ਜੋ ਯਾਹਵੇਹ ਪਰਮੇਸ਼ਵਰ ਆਖਦਾ ਹੈ ਅਕਾਸ਼ ਦਾ ਸਿਰਜਣਹਾਰ, ਜੋ ਉਹਨਾਂ ਨੂੰ ਫੈਲਾਉਂਦਾ ਹੈ, ਜੋ ਧਰਤੀ ਨੂੰ ਫੈਲਾਉਂਦਾ ਹੈ ਜੋ ਉਸ ਵਿੱਚੋਂ ਨਿਕਲਦਾ ਹੈ, ਜੋ ਆਪਣੇ ਲੋਕਾਂ ਨੂੰ ਸਾਹ ਦਿੰਦਾ ਹੈ, ਅਤੇ ਉਸ ਉੱਤੇ ਚੱਲਣ ਵਾਲਿਆਂ ਨੂੰ ਜੀਵਨ ਦਿੰਦਾ ਹੈ।

Isaiah 42:5 (UKJV) Thus says God the LORD, he that created the heavens, and stretched them out; he that spread forth the earth, and that which comes out of it; he that gives breath unto the people upon it, and spirit to them that walk therein:

3ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਚਮਕਦੀ ਮੋਮਬੱਤੀ ਨੂੰ ਬੁਝਾਵੇਗਾ, ਉਹ ਵਫ਼ਾਦਾਰੀ ਨਾਲ ਇਨਸਾਫ਼ ਕਰੇਗਾ;

4ਜਦ ਤੱਕ ਉਹ ਧਰਤੀ ਉੱਤੇ ਨਿਆਂ ਕਾਇਮ ਨਾ ਕਰ ਲਵੇ ਤਦ ਤੱਕ ਉਹ ਨਾ ਹਿੱਲੇਗਾ ਅਤੇ ਨਾ ਹੀ ਨਿਰਾਸ਼ ਹੋਵੇਗਾ, ਉਸ ਦੇ ਉਪਦੇਸ਼ ਵਿੱਚ ਟਾਪੂ ਆਪਣੀ ਉਮੀਦ ਰੱਖਣਗੇ।”

5ਇਹ ਉਹੀ ਹੈ ਜੋ ਯਾਹਵੇਹ ਪਰਮੇਸ਼ਵਰ ਆਖਦਾ ਹੈ ਅਕਾਸ਼ ਦਾ ਸਿਰਜਣਹਾਰ, ਜੋ ਉਹਨਾਂ ਨੂੰ ਫੈਲਾਉਂਦਾ ਹੈ, ਜੋ ਧਰਤੀ ਨੂੰ ਫੈਲਾਉਂਦਾ ਹੈ ਜੋ ਉਸ ਵਿੱਚੋਂ ਨਿਕਲਦਾ ਹੈ, ਜੋ ਆਪਣੇ ਲੋਕਾਂ ਨੂੰ ਸਾਹ ਦਿੰਦਾ ਹੈ, ਅਤੇ ਉਸ ਉੱਤੇ ਚੱਲਣ ਵਾਲਿਆਂ ਨੂੰ ਜੀਵਨ ਦਿੰਦਾ ਹੈ।

6“ਮੈਂ ਯਾਹਵੇਹ ਨੇ ਤੁਹਾਨੂੰ ਧਾਰਮਿਕਤਾ ਵਿੱਚ ਬੁਲਾਇਆ ਹੈ; ਮੈਂ ਤੇਰਾ ਹੱਥ ਫੜਾਂਗਾ। ਮੈਂ ਤੇਰੀ ਰਾਖੀ ਕਰਾਂਗਾ ਅਤੇ ਤੈਨੂੰ ਲੋਕਾਂ ਲਈ ਨੇਮ ਬਣਾਵਾਂਗਾ, ਅਤੇ ਪਰਾਈਆਂ ਕੌਮਾਂ ਲਈ ਚਾਨਣ ਠਹਿਰਾਵਾਂਗਾ,

7ਅੱਖਾਂ ਖੋਲ੍ਹਣ ਲਈ ਜੋ ਅੰਨ੍ਹੇ ਹਨ, ਕੈਦੀਆਂ ਨੂੰ ਕੈਦ ਵਿੱਚੋਂ ਛੁਡਾਉਣ ਲਈ ਅਤੇ ਹਨੇਰੇ ਵਿੱਚ ਬੈਠੇ ਲੋਕਾਂ ਨੂੰ ਕੋਠੜੀ ਵਿੱਚੋਂ ਛੁਡਾਉਣ ਲਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.