ਯਸ਼ਾਯਾਹ 42

ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਚਮਕਦੀ ਮੋਮਬੱਤੀ ਨੂੰ ਬੁਝਾਵੇਗਾ, ਉਹ ਵਫ਼ਾਦਾਰੀ ਨਾਲ ਇਨਸਾਫ਼ ਕਰੇਗਾ;

Isaiah 42:3 (UKJV) A bruised reed shall he not break, and the smoking flax shall he not quench: he shall bring forth judgment unto truth.

1“ਵੇਖੋ ਇਹ ਮੇਰਾ ਸੇਵਕ ਹੈ, ਜਿਸ ਨੂੰ ਮੈਂ ਸੰਭਾਲਦਾ ਹਾਂ, ਮੇਰਾ ਚੁਣਿਆ ਹੋਇਆ ਜਿਸ ਤੋਂ ਮੈਂ ਪ੍ਰਸੰਨ ਹਾਂ; ਮੈਂ ਆਪਣਾ ਆਤਮਾ ਉਸ ਉੱਤੇ ਰੱਖਾਗਾ, ਅਤੇ ਉਹ ਕੌਮਾਂ ਵਿੱਚ ਨਿਆਂ ਲਿਆਵੇਗਾ।

2ਉਹ ਨਾ ਰੌਲਾ ਪਾਵੇਗਾ, ਨਾ ਉੱਚੀ ਬੋਲੇਗਾ, ਨਾ ਚੌਕਾਂ ਵਿੱਚ ਉਸ ਦੀ ਆਵਾਜ਼ ਉੱਠੇਗੀ।

3ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਚਮਕਦੀ ਮੋਮਬੱਤੀ ਨੂੰ ਬੁਝਾਵੇਗਾ, ਉਹ ਵਫ਼ਾਦਾਰੀ ਨਾਲ ਇਨਸਾਫ਼ ਕਰੇਗਾ;

4ਜਦ ਤੱਕ ਉਹ ਧਰਤੀ ਉੱਤੇ ਨਿਆਂ ਕਾਇਮ ਨਾ ਕਰ ਲਵੇ ਤਦ ਤੱਕ ਉਹ ਨਾ ਹਿੱਲੇਗਾ ਅਤੇ ਨਾ ਹੀ ਨਿਰਾਸ਼ ਹੋਵੇਗਾ, ਉਸ ਦੇ ਉਪਦੇਸ਼ ਵਿੱਚ ਟਾਪੂ ਆਪਣੀ ਉਮੀਦ ਰੱਖਣਗੇ।”

5ਇਹ ਉਹੀ ਹੈ ਜੋ ਯਾਹਵੇਹ ਪਰਮੇਸ਼ਵਰ ਆਖਦਾ ਹੈ ਅਕਾਸ਼ ਦਾ ਸਿਰਜਣਹਾਰ, ਜੋ ਉਹਨਾਂ ਨੂੰ ਫੈਲਾਉਂਦਾ ਹੈ, ਜੋ ਧਰਤੀ ਨੂੰ ਫੈਲਾਉਂਦਾ ਹੈ ਜੋ ਉਸ ਵਿੱਚੋਂ ਨਿਕਲਦਾ ਹੈ, ਜੋ ਆਪਣੇ ਲੋਕਾਂ ਨੂੰ ਸਾਹ ਦਿੰਦਾ ਹੈ, ਅਤੇ ਉਸ ਉੱਤੇ ਚੱਲਣ ਵਾਲਿਆਂ ਨੂੰ ਜੀਵਨ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.