ਯਸ਼ਾਯਾਹ 43

ਹਾਂ, ਪ੍ਰਾਚੀਨ ਦਿਨਾਂ ਤੋਂ ਲੈ ਕੇ ਮੈਂ ਹੀ ਉਹ ਹਾਂ। ਕੋਈ ਵੀ ਮੇਰੇ ਹੱਥੋਂ ਛੁਡਾ ਨਹੀਂ ਸਕਦਾ। ਜਦੋਂ ਮੈਂ ਕੰਮ ਕਰਦਾ ਹਾਂ ਤਾਂ ਕੌਣ ਰੋਕ ਸਕਦਾ ਹੈ?”

Isaiah 43:13 (UKJV) Yea, before the day was I am he; and there is none that can deliver out of my hand: I will work, and who shall let it?

11ਮੈਂ, ਹਾਂ, ਮੈਂ ਹੀ ਯਾਹਵੇਹ ਹਾਂ, ਅਤੇ ਮੇਰੇ ਤੋਂ ਬਿਨਾਂ ਕੋਈ ਬਚਾਉਣ ਵਾਲਾ ਨਹੀਂ ਹੈ।

12ਮੈਂ ਪ੍ਰਗਟ ਕੀਤਾ ਅਤੇ ਬਚਾਇਆ ਅਤੇ ਪਰਚਾਰ ਕੀਤਾ, ਮੈਂ, ਨਾ ਕਿ ਤੁਹਾਡੇ ਵਿੱਚ ਕੋਈ ਵਿਦੇਸ਼ੀ ਦੇਵਤਾ ਹਾਂ। ਤੁਸੀਂ ਮੇਰੇ ਗਵਾਹ ਹੋ,” ਯਾਹਵੇਹ ਦਾ ਵਾਕ ਹੈ, “ਮੈਂ ਹੀ ਪਰਮੇਸ਼ਵਰ ਹਾਂ।

13ਹਾਂ, ਪ੍ਰਾਚੀਨ ਦਿਨਾਂ ਤੋਂ ਲੈ ਕੇ ਮੈਂ ਹੀ ਉਹ ਹਾਂ। ਕੋਈ ਵੀ ਮੇਰੇ ਹੱਥੋਂ ਛੁਡਾ ਨਹੀਂ ਸਕਦਾ। ਜਦੋਂ ਮੈਂ ਕੰਮ ਕਰਦਾ ਹਾਂ ਤਾਂ ਕੌਣ ਰੋਕ ਸਕਦਾ ਹੈ?”

14ਯਾਹਵੇਹ ਤੁਹਾਡਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਇਹ ਫ਼ਰਮਾਉਂਦਾ ਹੈ, “ਤੁਹਾਡੇ ਨਮਿੱਤ ਮੈਂ ਬਾਬੇਲ ਵੱਲ ਭੇਜਿਆ ਅਤੇ ਉਸ ਦੇ ਸਾਰੇ ਵਾਸੀਆਂ ਨੂੰ ਭਗੌੜਿਆਂ ਵਾਂਗੂੰ ਲੈ ਆਵਾਂਗਾ, ਅਤੇ ਕਸਦੀਆਂ ਨੂੰ ਉਨ੍ਹਾਂ ਦੇ ਜਹਾਜ਼ਾਂ ਉੱਤੇ ਚੜ੍ਹਾ ਕੇ ਲੈ ਆਵਾਂਗਾ, ਜਿਨ੍ਹਾਂ ਉੱਤੇ ਉਹ ਵੱਡਾ ਘਮੰਡ ਕਰਦੇ ਹਨ।

15ਮੈਂ ਯਾਹਵੇਹ ਹਾਂ, ਤੁਹਾਡਾ ਪਵਿੱਤਰ ਪੁਰਖ, ਇਸਰਾਏਲ ਦਾ ਸਿਰਜਣਹਾਰ, ਤੁਹਾਡਾ ਰਾਜਾ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.