ਯਸ਼ਾਯਾਹ 43

ਯਾਹਵੇਹ ਤੁਹਾਡਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਇਹ ਫ਼ਰਮਾਉਂਦਾ ਹੈ, “ਤੁਹਾਡੇ ਨਮਿੱਤ ਮੈਂ ਬਾਬੇਲ ਵੱਲ ਭੇਜਿਆ ਅਤੇ ਉਸ ਦੇ ਸਾਰੇ ਵਾਸੀਆਂ ਨੂੰ ਭਗੌੜਿਆਂ ਵਾਂਗੂੰ ਲੈ ਆਵਾਂਗਾ, ਅਤੇ ਕਸਦੀਆਂ ਨੂੰ ਉਨ੍ਹਾਂ ਦੇ ਜਹਾਜ਼ਾਂ ਉੱਤੇ ਚੜ੍ਹਾ ਕੇ ਲੈ ਆਵਾਂਗਾ, ਜਿਨ੍ਹਾਂ ਉੱਤੇ ਉਹ ਵੱਡਾ ਘਮੰਡ ਕਰਦੇ ਹਨ।

Isaiah 43:14 (UKJV) Thus says the LORD, your redeemer, the Holy One of Israel; For your sake I have sent to Babylon, and have brought down all their nobles, and the Chaldeans, whose cry is in the ships.

12ਮੈਂ ਪ੍ਰਗਟ ਕੀਤਾ ਅਤੇ ਬਚਾਇਆ ਅਤੇ ਪਰਚਾਰ ਕੀਤਾ, ਮੈਂ, ਨਾ ਕਿ ਤੁਹਾਡੇ ਵਿੱਚ ਕੋਈ ਵਿਦੇਸ਼ੀ ਦੇਵਤਾ ਹਾਂ। ਤੁਸੀਂ ਮੇਰੇ ਗਵਾਹ ਹੋ,” ਯਾਹਵੇਹ ਦਾ ਵਾਕ ਹੈ, “ਮੈਂ ਹੀ ਪਰਮੇਸ਼ਵਰ ਹਾਂ।

13ਹਾਂ, ਪ੍ਰਾਚੀਨ ਦਿਨਾਂ ਤੋਂ ਲੈ ਕੇ ਮੈਂ ਹੀ ਉਹ ਹਾਂ। ਕੋਈ ਵੀ ਮੇਰੇ ਹੱਥੋਂ ਛੁਡਾ ਨਹੀਂ ਸਕਦਾ। ਜਦੋਂ ਮੈਂ ਕੰਮ ਕਰਦਾ ਹਾਂ ਤਾਂ ਕੌਣ ਰੋਕ ਸਕਦਾ ਹੈ?”

14ਯਾਹਵੇਹ ਤੁਹਾਡਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਇਹ ਫ਼ਰਮਾਉਂਦਾ ਹੈ, “ਤੁਹਾਡੇ ਨਮਿੱਤ ਮੈਂ ਬਾਬੇਲ ਵੱਲ ਭੇਜਿਆ ਅਤੇ ਉਸ ਦੇ ਸਾਰੇ ਵਾਸੀਆਂ ਨੂੰ ਭਗੌੜਿਆਂ ਵਾਂਗੂੰ ਲੈ ਆਵਾਂਗਾ, ਅਤੇ ਕਸਦੀਆਂ ਨੂੰ ਉਨ੍ਹਾਂ ਦੇ ਜਹਾਜ਼ਾਂ ਉੱਤੇ ਚੜ੍ਹਾ ਕੇ ਲੈ ਆਵਾਂਗਾ, ਜਿਨ੍ਹਾਂ ਉੱਤੇ ਉਹ ਵੱਡਾ ਘਮੰਡ ਕਰਦੇ ਹਨ।

15ਮੈਂ ਯਾਹਵੇਹ ਹਾਂ, ਤੁਹਾਡਾ ਪਵਿੱਤਰ ਪੁਰਖ, ਇਸਰਾਏਲ ਦਾ ਸਿਰਜਣਹਾਰ, ਤੁਹਾਡਾ ਰਾਜਾ ਹਾਂ।”

16ਇਹੀ ਹੈ ਜੋ ਯਾਹਵੇਹ ਆਖਦਾ ਹੈ, ਉਹ ਜਿਸ ਨੇ ਸਮੁੰਦਰ ਵਿੱਚੋਂ ਇੱਕ ਰਸਤਾ ਬਣਾਇਆ, ਸ਼ਕਤੀਸ਼ਾਲੀ ਪਾਣੀਆਂ ਵਿੱਚੋਂ ਇੱਕ ਰਸਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.