ਯਸ਼ਾਯਾਹ 43

ਇਹੀ ਹੈ ਜੋ ਯਾਹਵੇਹ ਆਖਦਾ ਹੈ, ਉਹ ਜਿਸ ਨੇ ਸਮੁੰਦਰ ਵਿੱਚੋਂ ਇੱਕ ਰਸਤਾ ਬਣਾਇਆ, ਸ਼ਕਤੀਸ਼ਾਲੀ ਪਾਣੀਆਂ ਵਿੱਚੋਂ ਇੱਕ ਰਸਤਾ,

Isaiah 43:16 (UKJV) Thus says the LORD, which makes a way in the sea, and a path in the mighty waters;

14ਯਾਹਵੇਹ ਤੁਹਾਡਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਇਹ ਫ਼ਰਮਾਉਂਦਾ ਹੈ, “ਤੁਹਾਡੇ ਨਮਿੱਤ ਮੈਂ ਬਾਬੇਲ ਵੱਲ ਭੇਜਿਆ ਅਤੇ ਉਸ ਦੇ ਸਾਰੇ ਵਾਸੀਆਂ ਨੂੰ ਭਗੌੜਿਆਂ ਵਾਂਗੂੰ ਲੈ ਆਵਾਂਗਾ, ਅਤੇ ਕਸਦੀਆਂ ਨੂੰ ਉਨ੍ਹਾਂ ਦੇ ਜਹਾਜ਼ਾਂ ਉੱਤੇ ਚੜ੍ਹਾ ਕੇ ਲੈ ਆਵਾਂਗਾ, ਜਿਨ੍ਹਾਂ ਉੱਤੇ ਉਹ ਵੱਡਾ ਘਮੰਡ ਕਰਦੇ ਹਨ।

15ਮੈਂ ਯਾਹਵੇਹ ਹਾਂ, ਤੁਹਾਡਾ ਪਵਿੱਤਰ ਪੁਰਖ, ਇਸਰਾਏਲ ਦਾ ਸਿਰਜਣਹਾਰ, ਤੁਹਾਡਾ ਰਾਜਾ ਹਾਂ।”

16ਇਹੀ ਹੈ ਜੋ ਯਾਹਵੇਹ ਆਖਦਾ ਹੈ, ਉਹ ਜਿਸ ਨੇ ਸਮੁੰਦਰ ਵਿੱਚੋਂ ਇੱਕ ਰਸਤਾ ਬਣਾਇਆ, ਸ਼ਕਤੀਸ਼ਾਲੀ ਪਾਣੀਆਂ ਵਿੱਚੋਂ ਇੱਕ ਰਸਤਾ,

17ਉਹ ਜੋ ਰਥ ਅਤੇ ਘੋੜਾ, ਫੌਜ ਅਤੇ ਸੂਰਬੀਰ ਬਾਹਰ ਲੈ ਆਉਂਦਾ ਹੈ, ਉਹ ਇਕੱਠੇ ਲੇਟ ਜਾਂਦੇ, ਉਹ ਉੱਠਣਗੇ ਨਹੀਂ, ਉਹ ਮੰਦੇ ਪੈ ਗਏ, ਉਹ ਬੱਤੀ ਵਾਂਗੂੰ ਬੁਝ ਗਏ:

18“ਪਹਿਲੀਆਂ ਚੀਜ਼ਾਂ ਨੂੰ ਭੁੱਲ ਜਾਓ; ਅਤੀਤ ਵਿੱਚ ਨਾ ਸੋਚੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.