ਯਸ਼ਾਯਾਹ 43

ਮੈਂ ਯਾਹਵੇਹ ਹਾਂ, ਤੁਹਾਡਾ ਪਵਿੱਤਰ ਪੁਰਖ, ਇਸਰਾਏਲ ਦਾ ਸਿਰਜਣਹਾਰ, ਤੁਹਾਡਾ ਰਾਜਾ ਹਾਂ।”

Isaiah 43:15 (UKJV) I am the LORD, your Holy One, the creator of Israel, your King.

13ਹਾਂ, ਪ੍ਰਾਚੀਨ ਦਿਨਾਂ ਤੋਂ ਲੈ ਕੇ ਮੈਂ ਹੀ ਉਹ ਹਾਂ। ਕੋਈ ਵੀ ਮੇਰੇ ਹੱਥੋਂ ਛੁਡਾ ਨਹੀਂ ਸਕਦਾ। ਜਦੋਂ ਮੈਂ ਕੰਮ ਕਰਦਾ ਹਾਂ ਤਾਂ ਕੌਣ ਰੋਕ ਸਕਦਾ ਹੈ?”

14ਯਾਹਵੇਹ ਤੁਹਾਡਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਇਹ ਫ਼ਰਮਾਉਂਦਾ ਹੈ, “ਤੁਹਾਡੇ ਨਮਿੱਤ ਮੈਂ ਬਾਬੇਲ ਵੱਲ ਭੇਜਿਆ ਅਤੇ ਉਸ ਦੇ ਸਾਰੇ ਵਾਸੀਆਂ ਨੂੰ ਭਗੌੜਿਆਂ ਵਾਂਗੂੰ ਲੈ ਆਵਾਂਗਾ, ਅਤੇ ਕਸਦੀਆਂ ਨੂੰ ਉਨ੍ਹਾਂ ਦੇ ਜਹਾਜ਼ਾਂ ਉੱਤੇ ਚੜ੍ਹਾ ਕੇ ਲੈ ਆਵਾਂਗਾ, ਜਿਨ੍ਹਾਂ ਉੱਤੇ ਉਹ ਵੱਡਾ ਘਮੰਡ ਕਰਦੇ ਹਨ।

15ਮੈਂ ਯਾਹਵੇਹ ਹਾਂ, ਤੁਹਾਡਾ ਪਵਿੱਤਰ ਪੁਰਖ, ਇਸਰਾਏਲ ਦਾ ਸਿਰਜਣਹਾਰ, ਤੁਹਾਡਾ ਰਾਜਾ ਹਾਂ।”

16ਇਹੀ ਹੈ ਜੋ ਯਾਹਵੇਹ ਆਖਦਾ ਹੈ, ਉਹ ਜਿਸ ਨੇ ਸਮੁੰਦਰ ਵਿੱਚੋਂ ਇੱਕ ਰਸਤਾ ਬਣਾਇਆ, ਸ਼ਕਤੀਸ਼ਾਲੀ ਪਾਣੀਆਂ ਵਿੱਚੋਂ ਇੱਕ ਰਸਤਾ,

17ਉਹ ਜੋ ਰਥ ਅਤੇ ਘੋੜਾ, ਫੌਜ ਅਤੇ ਸੂਰਬੀਰ ਬਾਹਰ ਲੈ ਆਉਂਦਾ ਹੈ, ਉਹ ਇਕੱਠੇ ਲੇਟ ਜਾਂਦੇ, ਉਹ ਉੱਠਣਗੇ ਨਹੀਂ, ਉਹ ਮੰਦੇ ਪੈ ਗਏ, ਉਹ ਬੱਤੀ ਵਾਂਗੂੰ ਬੁਝ ਗਏ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.