ਯਸ਼ਾਯਾਹ 44

ਨਾ ਡਰ, ਨਾ ਘਬਰਾ। ਕੀ ਮੈਂ ਇਸ ਗੱਲ ਦਾ ਪ੍ਰਚਾਰ ਅਤੇ ਸ਼ੁਰੂ ਤੋਂ ਨਹੀਂ ਸੁਣਾਇਆ ਸੀ? ਤੁਸੀਂ ਮੇਰੇ ਗਵਾਹ ਹੋ। ਕੀ ਮੇਰੇ ਤੋਂ ਇਲਾਵਾ ਕੋਈ ਪਰਮੇਸ਼ਵਰ ਹੈ? ਹੋਰ ਕੋਈ ਚੱਟਾਨ ਨਹੀਂ ਹੈ; ਮੈਂ ਕਿਸੇ ਨੂੰ ਨਹੀਂ ਜਾਣਦਾ।”

Isaiah 44:8 (UKJV) Fear all of you not, neither be afraid: have not I told you from that time, and have declared it? all of you are even my witnesses. Is there a God beside me? yea, there is no God; I know not any.

6“ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ ਇਸਰਾਏਲ ਦਾ ਰਾਜਾ ਅਤੇ ਮੁਕਤੀਦਾਤਾ, ਯਾਹਵੇਹ ਸਰਬਸ਼ਕਤੀਮਾਨ: ਮੈਂ ਪਹਿਲਾ ਹਾਂ ਅਤੇ ਮੈਂ ਆਖਰੀ ਹਾਂ; ਮੇਰੇ ਤੋਂ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ।

7ਮੇਰੇ ਵਰਗਾ ਕੌਣ ਹੈ? ਜੋ ਇਸਦਾ ਐਲਾਨ ਕਰੇ। ਉਹ ਮੇਰੇ ਸਾਹਮਣੇ ਬਿਆਨ ਕਰੇ ਅਤੇ ਦੱਸੇ ਜਦੋਂ ਤੋਂ ਮੈਂ ਆਪਣੇ ਪ੍ਰਾਚੀਨ ਲੋਕਾਂ ਨੂੰ ਸਥਾਪਿਤ ਕੀਤਾ ਹੈ ਉਸ ਸਮੇਂ ਤੋਂ ਕੀ ਹੋਇਆ, ਅਤੇ ਕੀ ਆਉਣਾ ਹੈ, ਹਾਂ ਉਹ ਭਵਿੱਖਬਾਣੀ ਕਰੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ।

8ਨਾ ਡਰ, ਨਾ ਘਬਰਾ। ਕੀ ਮੈਂ ਇਸ ਗੱਲ ਦਾ ਪ੍ਰਚਾਰ ਅਤੇ ਸ਼ੁਰੂ ਤੋਂ ਨਹੀਂ ਸੁਣਾਇਆ ਸੀ? ਤੁਸੀਂ ਮੇਰੇ ਗਵਾਹ ਹੋ। ਕੀ ਮੇਰੇ ਤੋਂ ਇਲਾਵਾ ਕੋਈ ਪਰਮੇਸ਼ਵਰ ਹੈ? ਹੋਰ ਕੋਈ ਚੱਟਾਨ ਨਹੀਂ ਹੈ; ਮੈਂ ਕਿਸੇ ਨੂੰ ਨਹੀਂ ਜਾਣਦਾ।”

9ਮੂਰਤੀਆਂ ਬਣਾਉਣ ਵਾਲੇ ਕੁਝ ਵੀ ਨਹੀਂ ਹਨ, ਅਤੇ ਜਿਹੜੀਆਂ ਚੀਜ਼ਾਂ ਉਹ ਸ਼ਿੰਗਾਰਦੇ ਹਨ ਉਹ ਬੇਕਾਰ ਹਨ। ਜਿਹੜੇ ਉਨ੍ਹਾਂ ਲਈ ਬੋਲਣਾ ਚਾਹੁੰਦੇ ਹਨ ਉਹ ਅੰਨ੍ਹੇ ਹਨ; ਇਸ ਲਈ ਉਹ ਸ਼ਰਮਿੰਦੇ ਹੋਣਗੇ।

10ਕੌਣ ਇੱਕ ਦੇਵਤੇ ਨੂੰ ਸਰੂਪ ਦਿੰਦਾ ਹੈ ਅਤੇ ਇੱਕ ਮੂਰਤੀ ਬਣਾਉਂਦਾ ਹੈ, ਜਿਸ ਦਾ ਕੋਈ ਲਾਭ ਨਹੀਂ ਹੁੰਦਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.