4ਉਹ ਘਾਹ ਦੇ ਮੈਦਾਨ ਵਿੱਚ ਘਾਹ ਵਾਂਗ ਉੱਗਣਗੇ, ਵਗਦੀਆਂ ਨਦੀਆਂ ਵਿੱਚ ਚਿਨਾਰ ਦੇ ਰੁੱਖਾਂ ਵਾਂਗੂੰ।
5ਕੁਝ ਆਖਣਗੇ, ‘ਮੈਂ ਯਾਹਵੇਹ ਦਾ ਹਾਂ’; ਦੂਸਰੇ ਆਪਣੇ ਆਪ ਨੂੰ ਯਾਕੋਬ ਦੇ ਨਾਮ ਨਾਲ ਬੁਲਾਉਣਗੇ; ਅਜੇ ਵੀ ਦੂਸਰੇ ਆਪਣੇ ਹੱਥ ਉੱਤੇ ਲਿਖਣਗੇ, ‘ਯਾਹਵੇਹ ਦਾ,’ ਅਤੇ ਇਸਰਾਏਲ ਦਾ ਨਾਮ ਲੈਣਗੇ।
6“ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ ਇਸਰਾਏਲ ਦਾ ਰਾਜਾ ਅਤੇ ਮੁਕਤੀਦਾਤਾ, ਯਾਹਵੇਹ ਸਰਬਸ਼ਕਤੀਮਾਨ: ਮੈਂ ਪਹਿਲਾ ਹਾਂ ਅਤੇ ਮੈਂ ਆਖਰੀ ਹਾਂ; ਮੇਰੇ ਤੋਂ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ।
7ਮੇਰੇ ਵਰਗਾ ਕੌਣ ਹੈ? ਜੋ ਇਸਦਾ ਐਲਾਨ ਕਰੇ। ਉਹ ਮੇਰੇ ਸਾਹਮਣੇ ਬਿਆਨ ਕਰੇ ਅਤੇ ਦੱਸੇ ਜਦੋਂ ਤੋਂ ਮੈਂ ਆਪਣੇ ਪ੍ਰਾਚੀਨ ਲੋਕਾਂ ਨੂੰ ਸਥਾਪਿਤ ਕੀਤਾ ਹੈ ਉਸ ਸਮੇਂ ਤੋਂ ਕੀ ਹੋਇਆ, ਅਤੇ ਕੀ ਆਉਣਾ ਹੈ, ਹਾਂ ਉਹ ਭਵਿੱਖਬਾਣੀ ਕਰੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ।
8ਨਾ ਡਰ, ਨਾ ਘਬਰਾ। ਕੀ ਮੈਂ ਇਸ ਗੱਲ ਦਾ ਪ੍ਰਚਾਰ ਅਤੇ ਸ਼ੁਰੂ ਤੋਂ ਨਹੀਂ ਸੁਣਾਇਆ ਸੀ? ਤੁਸੀਂ ਮੇਰੇ ਗਵਾਹ ਹੋ। ਕੀ ਮੇਰੇ ਤੋਂ ਇਲਾਵਾ ਕੋਈ ਪਰਮੇਸ਼ਵਰ ਹੈ? ਹੋਰ ਕੋਈ ਚੱਟਾਨ ਨਹੀਂ ਹੈ; ਮੈਂ ਕਿਸੇ ਨੂੰ ਨਹੀਂ ਜਾਣਦਾ।”