ਯਸ਼ਾਯਾਹ 44

ਮੇਰੇ ਵਰਗਾ ਕੌਣ ਹੈ? ਜੋ ਇਸਦਾ ਐਲਾਨ ਕਰੇ। ਉਹ ਮੇਰੇ ਸਾਹਮਣੇ ਬਿਆਨ ਕਰੇ ਅਤੇ ਦੱਸੇ ਜਦੋਂ ਤੋਂ ਮੈਂ ਆਪਣੇ ਪ੍ਰਾਚੀਨ ਲੋਕਾਂ ਨੂੰ ਸਥਾਪਿਤ ਕੀਤਾ ਹੈ ਉਸ ਸਮੇਂ ਤੋਂ ਕੀ ਹੋਇਆ, ਅਤੇ ਕੀ ਆਉਣਾ ਹੈ, ਹਾਂ ਉਹ ਭਵਿੱਖਬਾਣੀ ਕਰੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ।

Isaiah 44:7 (UKJV) And who, as I, shall call, and shall declare it, and set it in order for me, since I appointed the ancient people? and the things that are coming, and shall come, let them show unto them.

5ਕੁਝ ਆਖਣਗੇ, ‘ਮੈਂ ਯਾਹਵੇਹ ਦਾ ਹਾਂ’; ਦੂਸਰੇ ਆਪਣੇ ਆਪ ਨੂੰ ਯਾਕੋਬ ਦੇ ਨਾਮ ਨਾਲ ਬੁਲਾਉਣਗੇ; ਅਜੇ ਵੀ ਦੂਸਰੇ ਆਪਣੇ ਹੱਥ ਉੱਤੇ ਲਿਖਣਗੇ, ‘ਯਾਹਵੇਹ ਦਾ,’ ਅਤੇ ਇਸਰਾਏਲ ਦਾ ਨਾਮ ਲੈਣਗੇ।

6“ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ ਇਸਰਾਏਲ ਦਾ ਰਾਜਾ ਅਤੇ ਮੁਕਤੀਦਾਤਾ, ਯਾਹਵੇਹ ਸਰਬਸ਼ਕਤੀਮਾਨ: ਮੈਂ ਪਹਿਲਾ ਹਾਂ ਅਤੇ ਮੈਂ ਆਖਰੀ ਹਾਂ; ਮੇਰੇ ਤੋਂ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ।

7ਮੇਰੇ ਵਰਗਾ ਕੌਣ ਹੈ? ਜੋ ਇਸਦਾ ਐਲਾਨ ਕਰੇ। ਉਹ ਮੇਰੇ ਸਾਹਮਣੇ ਬਿਆਨ ਕਰੇ ਅਤੇ ਦੱਸੇ ਜਦੋਂ ਤੋਂ ਮੈਂ ਆਪਣੇ ਪ੍ਰਾਚੀਨ ਲੋਕਾਂ ਨੂੰ ਸਥਾਪਿਤ ਕੀਤਾ ਹੈ ਉਸ ਸਮੇਂ ਤੋਂ ਕੀ ਹੋਇਆ, ਅਤੇ ਕੀ ਆਉਣਾ ਹੈ, ਹਾਂ ਉਹ ਭਵਿੱਖਬਾਣੀ ਕਰੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ।

8ਨਾ ਡਰ, ਨਾ ਘਬਰਾ। ਕੀ ਮੈਂ ਇਸ ਗੱਲ ਦਾ ਪ੍ਰਚਾਰ ਅਤੇ ਸ਼ੁਰੂ ਤੋਂ ਨਹੀਂ ਸੁਣਾਇਆ ਸੀ? ਤੁਸੀਂ ਮੇਰੇ ਗਵਾਹ ਹੋ। ਕੀ ਮੇਰੇ ਤੋਂ ਇਲਾਵਾ ਕੋਈ ਪਰਮੇਸ਼ਵਰ ਹੈ? ਹੋਰ ਕੋਈ ਚੱਟਾਨ ਨਹੀਂ ਹੈ; ਮੈਂ ਕਿਸੇ ਨੂੰ ਨਹੀਂ ਜਾਣਦਾ।”

9ਮੂਰਤੀਆਂ ਬਣਾਉਣ ਵਾਲੇ ਕੁਝ ਵੀ ਨਹੀਂ ਹਨ, ਅਤੇ ਜਿਹੜੀਆਂ ਚੀਜ਼ਾਂ ਉਹ ਸ਼ਿੰਗਾਰਦੇ ਹਨ ਉਹ ਬੇਕਾਰ ਹਨ। ਜਿਹੜੇ ਉਨ੍ਹਾਂ ਲਈ ਬੋਲਣਾ ਚਾਹੁੰਦੇ ਹਨ ਉਹ ਅੰਨ੍ਹੇ ਹਨ; ਇਸ ਲਈ ਉਹ ਸ਼ਰਮਿੰਦੇ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.