21ਪਰਚਾਰ ਕਰੋ ਕੀ ਹੋਣਾ ਹੈ, ਉਹਨਾਂ ਨੂੰ ਪੇਸ਼ ਕਰੋ, ਉਹ ਇਕੱਠੇ ਸਲਾਹ ਕਰਨ, ਇਹ ਕਿਸ ਨੇ ਬਹੁਤ ਪਹਿਲਾਂ ਦੱਸ ਦਿੱਤਾ ਸੀ, ਕਿਸ ਨੇ ਇਸ ਨੂੰ ਪੁਰਾਣੇ ਸਮੇਂ ਤੋਂ ਘੋਸ਼ਿਤ ਕੀਤਾ ਸੀ? ਕੀ ਇਹ ਮੈਂ ਨਹੀਂ ਸੀ? ਅਤੇ ਮੇਰੇ ਤੋਂ ਬਿਨਾ ਕੋਈ ਪਰਮੇਸ਼ਵਰ ਨਹੀਂ ਹੈ, ਇੱਕ ਧਰਮੀ ਪਰਮੇਸ਼ਵਰ ਅਤੇ ਇੱਕ ਮੁਕਤੀਦਾਤਾ; ਮੇਰੇ ਤੋਂ ਇਲਾਵਾ ਕੋਈ ਨਹੀਂ ਹੈ।
22“ਹੇ ਧਰਤੀ ਦੇ ਕੰਢਿਆਂ ਉੱਤੇ ਰਹਿਣ ਵਾਲਿਓ, ਮੇਰੇ ਵੱਲ ਮੁੜੋ ਅਤੇ ਬਚ ਜਾਓ! ਕਿਉਂ ਜੋ ਮੈਂ ਹੀ ਪਰਮੇਸ਼ਵਰ ਜੋ ਹਾਂ ਅਤੇ ਹੋਰ ਕੋਈ ਹੈ ਨਹੀਂ।
23ਮੈਂ ਆਪਣੇ ਆਪ ਦੀ ਸਹੁੰ ਖਾਧੀ ਹੈ, ਮੇਰੇ ਮੂੰਹ ਨੇ ਪੂਰੀ ਖਰਿਆਈ ਨਾਲ ਇੱਕ ਅਜਿਹਾ ਬਚਨ ਬੋਲਿਆ ਹੈ, ਇੱਕ ਸ਼ਬਦ ਜੋ ਰੱਦ ਨਹੀਂ ਕੀਤਾ ਜਾਵੇਗਾ: ਹਰ ਗੋਡਾ ਮੇਰੇ ਅੱਗੇ ਝੁਕੇਗਾ; ਹਰ ਜ਼ੁਬਾਨ ਮੇਰੀ ਸਹੁੰ ਖਾਵੇਗੀ।
24ਉਹ ਮੇਰੇ ਬਾਰੇ ਆਖਣਗੇ, ‘ਇਕੱਲੇ ਯਾਹਵੇਹ ਵਿੱਚ ਹੀ ਛੁਟਕਾਰਾ ਅਤੇ ਸ਼ਕਤੀ ਹੈ।’ ”
25ਪਰ ਇਸਰਾਏਲ ਦੇ ਸਾਰੇ ਉੱਤਰਾਧਿਕਾਰੀ ਯਾਹਵੇਹ ਵਿੱਚ ਛੁਟਕਾਰਾ ਪਾਉਣਗੇ ਅਤੇ ਉਸ ਵਿੱਚ ਆਪਣੀ ਸ਼ੇਖੀ ਮਾਰਨਗੇ।