3ਤੇਰਾ ਨੰਗੇਜ਼ ਪਰਗਟ ਕੀਤਾ ਜਾਵੇਗਾ; ਅਤੇ ਤੇਰੀ ਸ਼ਰਮ ਬੇਨਕਾਬ ਹੋ ਜਾਵੇਗੀ ਮੈਂ ਬਦਲਾ ਲਵਾਂਗਾ; ਮੈਂ ਕਿਸੇ ਮਨੁੱਖ ਦਾ ਪੱਖ ਨਹੀਂ ਕਰਾਂਗਾ।”
4ਸਾਡਾ ਮੁਕਤੀਦਾਤਾ ਯਾਹਵੇਹ ਸਰਬਸ਼ਕਤੀਮਾਨ ਉਸਦਾ ਨਾਮ ਹੈ ਅਤੇ ਜੋ, ਇਸਰਾਏਲ ਦਾ ਪਵਿੱਤਰ ਪੁਰਖ ਹੈ।
5“ਚੁੱਪ ਵਿੱਚ ਬੈਠ, ਹਨੇਰੇ ਵਿੱਚ ਜਾ, ਕਸਦੀਆਂ ਦੀ ਸ਼ਹਿਰ ਦੀ ਰਾਣੀ; ਕਿਉਂ ਜੋ ਤੂੰ ਅੱਗੇ ਤੋਂ ਰਾਜੇ ਦੀ ਰਾਣੀ ਨਾ ਸਦਾਵੇਂਗੀ।
6ਮੈਂ ਆਪਣੇ ਲੋਕਾਂ ਨਾਲ ਕ੍ਰੋਧਵਾਨ ਸੀ ਅਤੇ ਆਪਣੀ ਵਿਰਾਸਤ ਨੂੰ ਭ੍ਰਿਸ਼ਟ ਕੀਤਾ। ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ, ਅਤੇ ਤੂੰ ਉਨ੍ਹਾਂ ਉੱਤੇ ਕੋਈ ਰਹਿਮ ਨਹੀਂ ਕੀਤਾ। ਬੁੱਢਿਆਂ ਉੱਤੇ ਵੀ ਤੂੰ ਬਹੁਤ ਭਾਰਾ ਜੂਲਾ ਰੱਖਿਆ।
7ਤੁਸੀਂ ਕਿਹਾ ਸੀ, ‘ਮੈਂ ਸਦਾ ਲਈ ਹਾਂ, ਸਦੀਵੀ ਰਾਣੀ!’ ਪਰ ਤੁਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਸੋਚਿਆ ਕਿ ਹੋ ਸਕਦਾ ਹੈ।