ਯਸ਼ਾਯਾਹ 47

ਤੁਸੀਂ ਕਿਹਾ ਸੀ, ‘ਮੈਂ ਸਦਾ ਲਈ ਹਾਂ, ਸਦੀਵੀ ਰਾਣੀ!’ ਪਰ ਤੁਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਸੋਚਿਆ ਕਿ ਹੋ ਸਕਦਾ ਹੈ।

Isaiah 47:7 (UKJV) And you said, I shall be a lady for ever: so that you did not lay these things to your heart, neither did remember the latter end of it.

5“ਚੁੱਪ ਵਿੱਚ ਬੈਠ, ਹਨੇਰੇ ਵਿੱਚ ਜਾ, ਕਸਦੀਆਂ ਦੀ ਸ਼ਹਿਰ ਦੀ ਰਾਣੀ; ਕਿਉਂ ਜੋ ਤੂੰ ਅੱਗੇ ਤੋਂ ਰਾਜੇ ਦੀ ਰਾਣੀ ਨਾ ਸਦਾਵੇਂਗੀ।

6ਮੈਂ ਆਪਣੇ ਲੋਕਾਂ ਨਾਲ ਕ੍ਰੋਧਵਾਨ ਸੀ ਅਤੇ ਆਪਣੀ ਵਿਰਾਸਤ ਨੂੰ ਭ੍ਰਿਸ਼ਟ ਕੀਤਾ। ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ, ਅਤੇ ਤੂੰ ਉਨ੍ਹਾਂ ਉੱਤੇ ਕੋਈ ਰਹਿਮ ਨਹੀਂ ਕੀਤਾ। ਬੁੱਢਿਆਂ ਉੱਤੇ ਵੀ ਤੂੰ ਬਹੁਤ ਭਾਰਾ ਜੂਲਾ ਰੱਖਿਆ।

7ਤੁਸੀਂ ਕਿਹਾ ਸੀ, ‘ਮੈਂ ਸਦਾ ਲਈ ਹਾਂ, ਸਦੀਵੀ ਰਾਣੀ!’ ਪਰ ਤੁਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਸੋਚਿਆ ਕਿ ਹੋ ਸਕਦਾ ਹੈ।

8“ਹੁਣ, ਸੁਣੋ, ਹੇ ਅਨੰਦ ਦੇ ਪ੍ਰੇਮੀ, ਜਿਹੜੀ ਨਿਸ਼ਚਿਤ ਬੈਠਦੀ ਹੈ, ਅਤੇ ਆਪਣੇ ਦਿਲ ਵਿੱਚ ਆਖਦੀ ਹੈ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ! ਮੈਂ ਵਿਧਵਾ ਹੋ ਕੇ ਨਾ ਬੈਠਾਂਗੀ, ਅਤੇ ਨਾ ਮੈਂ ਆਪਣੇ ਬੱਚਿਆਂ ਨੂੰ ਖੋਹਣ ਦਾ ਦੁੱਖ ਜਾਣਾਗੀ।

9ਇਹ ਦੋਵੇਂ ਤੁਹਾਨੂੰ ਇੱਕ ਪਲ ਅਤੇ ਇੱਕ ਦਿਨ ਵਿੱਚ, ਪਛਾੜ ਦੇਣਗੀਆਂ, ਬੱਚਿਆਂ ਦਾ ਨੁਕਸਾਨ ਅਤੇ ਵਿਧਵਾ ਹੋ ਜਾਣਾ। ਤੁਹਾਡੇ ਬਹੁਤ ਸਾਰੇ ਜਾਦੂ-ਟੂਣਿਆਂ ਅਤੇ ਤੁਹਾਡੇ ਸਾਰੇ ਸ਼ਕਤੀਸ਼ਾਲੀ ਜਾਦੂ ਦੇ ਬਾਵਜੂਦ, ਉਹ ਪੂਰੀ ਤਰ੍ਹਾਂ ਤੁਹਾਡੇ ਉੱਤੇ ਆਉਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.