ਯਸ਼ਾਯਾਹ 47

ਇਹ ਦੋਵੇਂ ਤੁਹਾਨੂੰ ਇੱਕ ਪਲ ਅਤੇ ਇੱਕ ਦਿਨ ਵਿੱਚ, ਪਛਾੜ ਦੇਣਗੀਆਂ, ਬੱਚਿਆਂ ਦਾ ਨੁਕਸਾਨ ਅਤੇ ਵਿਧਵਾ ਹੋ ਜਾਣਾ। ਤੁਹਾਡੇ ਬਹੁਤ ਸਾਰੇ ਜਾਦੂ-ਟੂਣਿਆਂ ਅਤੇ ਤੁਹਾਡੇ ਸਾਰੇ ਸ਼ਕਤੀਸ਼ਾਲੀ ਜਾਦੂ ਦੇ ਬਾਵਜੂਦ, ਉਹ ਪੂਰੀ ਤਰ੍ਹਾਂ ਤੁਹਾਡੇ ਉੱਤੇ ਆਉਣਗੇ।

Isaiah 47:9 (UKJV) But these two things shall come to you in a moment in one day, the loss of children, and widowhood: they shall come upon you in their perfection for the multitude of your sorceries, and for the great abundance of yours enchantments.

7ਤੁਸੀਂ ਕਿਹਾ ਸੀ, ‘ਮੈਂ ਸਦਾ ਲਈ ਹਾਂ, ਸਦੀਵੀ ਰਾਣੀ!’ ਪਰ ਤੁਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਸੋਚਿਆ ਕਿ ਹੋ ਸਕਦਾ ਹੈ।

8“ਹੁਣ, ਸੁਣੋ, ਹੇ ਅਨੰਦ ਦੇ ਪ੍ਰੇਮੀ, ਜਿਹੜੀ ਨਿਸ਼ਚਿਤ ਬੈਠਦੀ ਹੈ, ਅਤੇ ਆਪਣੇ ਦਿਲ ਵਿੱਚ ਆਖਦੀ ਹੈ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ! ਮੈਂ ਵਿਧਵਾ ਹੋ ਕੇ ਨਾ ਬੈਠਾਂਗੀ, ਅਤੇ ਨਾ ਮੈਂ ਆਪਣੇ ਬੱਚਿਆਂ ਨੂੰ ਖੋਹਣ ਦਾ ਦੁੱਖ ਜਾਣਾਗੀ।

9ਇਹ ਦੋਵੇਂ ਤੁਹਾਨੂੰ ਇੱਕ ਪਲ ਅਤੇ ਇੱਕ ਦਿਨ ਵਿੱਚ, ਪਛਾੜ ਦੇਣਗੀਆਂ, ਬੱਚਿਆਂ ਦਾ ਨੁਕਸਾਨ ਅਤੇ ਵਿਧਵਾ ਹੋ ਜਾਣਾ। ਤੁਹਾਡੇ ਬਹੁਤ ਸਾਰੇ ਜਾਦੂ-ਟੂਣਿਆਂ ਅਤੇ ਤੁਹਾਡੇ ਸਾਰੇ ਸ਼ਕਤੀਸ਼ਾਲੀ ਜਾਦੂ ਦੇ ਬਾਵਜੂਦ, ਉਹ ਪੂਰੀ ਤਰ੍ਹਾਂ ਤੁਹਾਡੇ ਉੱਤੇ ਆਉਣਗੇ।

10ਤੂੰ ਆਪਣੀ ਬੁਰਿਆਈ ਉੱਤੇ ਭਰੋਸਾ ਰੱਖਿਆ ਹੈ ਅਤੇ ਕਿਹਾ ਹੈ, ‘ਮੈਨੂੰ ਕੋਈ ਨਹੀਂ ਵੇਖਦਾ।’ ਤੇਰੀ ਬੁੱਧੀ ਅਤੇ ਗਿਆਨ ਤੁਹਾਨੂੰ ਗੁਮਰਾਹ ਕਰਦੇ ਹਨ ਜਦੋਂ ਤੁਸੀਂ ਆਪਣੇ ਆਪ ਨੂੰ ਆਖਦੇ ਹੋ, ‘ਮੈਂ ਹਾਂ, ਅਤੇ ਮੇਰੇ ਤੋਂ ਬਿਨਾ ਕੋਈ ਨਹੀਂ ਹੈ।’

11ਤੁਹਾਡੇ ਉੱਤੇ ਬਿਪਤਾ ਆਵੇਗੀ, ਅਤੇ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਇਸ ਨੂੰ ਕਿਵੇਂ ਦੂਰ ਕਰਨਾ ਹੈ। ਤੁਹਾਡੇ ਉੱਤੇ ਇੱਕ ਬਿਪਤਾ ਆਵੇਗੀ ਕਿ ਤੁਸੀਂ ਰਿਹਾਈ ਦੀ ਕੀਮਤ ਨਾਲ ਨਹੀਂ ਬਚ ਸਕਦੇ। ਇੱਕ ਤਬਾਹੀ ਜਿਸਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਅਚਾਨਕ ਤੁਹਾਡੇ ਉੱਤੇ ਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.