ਯਸ਼ਾਯਾਹ 47

ਤੁਹਾਡੇ ਉੱਤੇ ਬਿਪਤਾ ਆਵੇਗੀ, ਅਤੇ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਇਸ ਨੂੰ ਕਿਵੇਂ ਦੂਰ ਕਰਨਾ ਹੈ। ਤੁਹਾਡੇ ਉੱਤੇ ਇੱਕ ਬਿਪਤਾ ਆਵੇਗੀ ਕਿ ਤੁਸੀਂ ਰਿਹਾਈ ਦੀ ਕੀਮਤ ਨਾਲ ਨਹੀਂ ਬਚ ਸਕਦੇ। ਇੱਕ ਤਬਾਹੀ ਜਿਸਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਅਚਾਨਕ ਤੁਹਾਡੇ ਉੱਤੇ ਆ ਜਾਵੇਗਾ।

Isaiah 47:11 (UKJV) Therefore shall evil come upon you; you shall not know from whence it rises: and mischief shall fall upon you; you shall not be able to put it off: and desolation shall come upon you suddenly, which you shall not know.

9ਇਹ ਦੋਵੇਂ ਤੁਹਾਨੂੰ ਇੱਕ ਪਲ ਅਤੇ ਇੱਕ ਦਿਨ ਵਿੱਚ, ਪਛਾੜ ਦੇਣਗੀਆਂ, ਬੱਚਿਆਂ ਦਾ ਨੁਕਸਾਨ ਅਤੇ ਵਿਧਵਾ ਹੋ ਜਾਣਾ। ਤੁਹਾਡੇ ਬਹੁਤ ਸਾਰੇ ਜਾਦੂ-ਟੂਣਿਆਂ ਅਤੇ ਤੁਹਾਡੇ ਸਾਰੇ ਸ਼ਕਤੀਸ਼ਾਲੀ ਜਾਦੂ ਦੇ ਬਾਵਜੂਦ, ਉਹ ਪੂਰੀ ਤਰ੍ਹਾਂ ਤੁਹਾਡੇ ਉੱਤੇ ਆਉਣਗੇ।

10ਤੂੰ ਆਪਣੀ ਬੁਰਿਆਈ ਉੱਤੇ ਭਰੋਸਾ ਰੱਖਿਆ ਹੈ ਅਤੇ ਕਿਹਾ ਹੈ, ‘ਮੈਨੂੰ ਕੋਈ ਨਹੀਂ ਵੇਖਦਾ।’ ਤੇਰੀ ਬੁੱਧੀ ਅਤੇ ਗਿਆਨ ਤੁਹਾਨੂੰ ਗੁਮਰਾਹ ਕਰਦੇ ਹਨ ਜਦੋਂ ਤੁਸੀਂ ਆਪਣੇ ਆਪ ਨੂੰ ਆਖਦੇ ਹੋ, ‘ਮੈਂ ਹਾਂ, ਅਤੇ ਮੇਰੇ ਤੋਂ ਬਿਨਾ ਕੋਈ ਨਹੀਂ ਹੈ।’

11ਤੁਹਾਡੇ ਉੱਤੇ ਬਿਪਤਾ ਆਵੇਗੀ, ਅਤੇ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਇਸ ਨੂੰ ਕਿਵੇਂ ਦੂਰ ਕਰਨਾ ਹੈ। ਤੁਹਾਡੇ ਉੱਤੇ ਇੱਕ ਬਿਪਤਾ ਆਵੇਗੀ ਕਿ ਤੁਸੀਂ ਰਿਹਾਈ ਦੀ ਕੀਮਤ ਨਾਲ ਨਹੀਂ ਬਚ ਸਕਦੇ। ਇੱਕ ਤਬਾਹੀ ਜਿਸਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਅਚਾਨਕ ਤੁਹਾਡੇ ਉੱਤੇ ਆ ਜਾਵੇਗਾ।

12“ਤੂੰ ਆਪਣੀਆਂ ਝਾੜਾ-ਫੂਕੀਆਂ ਵਿੱਚ, ਅਤੇ ਆਪਣੀਆਂ ਜਾਦੂਗਰੀਆਂ ਦੇ ਵਾਧੇ ਵਿੱਚ ਕਾਇਮ ਰਹਿ, ਜਿਨ੍ਹਾਂ ਵਿੱਚ ਤੂੰ ਆਪਣੀ ਜੁਆਨੀ ਤੋਂ ਮਿਹਨਤ ਕੀਤੀ, ਸ਼ਾਇਦ ਤੈਨੂੰ ਲਾਭ ਹੋ ਸਕੇ, ਸ਼ਾਇਦ ਤੂੰ ਉਹਨਾਂ ਨੂੰ ਡਰਾ ਸਕੇ।

13ਤੂੰ ਆਪਣੀਆਂ ਬਹੁਤੀਆਂ ਸਲਾਹਾਂ ਨਾਲ ਥੱਕ ਗਈ, ਅਕਾਸ਼ ਦੇ ਜਾਂਚਣ ਵਾਲੇ, ਤਾਰਿਆਂ ਦੇ ਵੇਖਣ ਵਾਲੇ, ਨਵੇਂ ਚੰਦ ਦੇ ਟੇਵੇ ਲਾਉਣ ਵਾਲੇ, ਉਹ ਖੜ੍ਹੇ ਹੋ ਜਾਣ ਅਤੇ ਤੈਨੂੰ ਉਨ੍ਹਾਂ ਗੱਲਾਂ ਤੋਂ ਬਚਾਉਣ, ਜਿਹੜੀਆਂ ਤੇਰੇ ਉੱਤੇ ਬੀਤਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.