ਯਸ਼ਾਯਾਹ 47

ਤੂੰ ਆਪਣੀ ਬੁਰਿਆਈ ਉੱਤੇ ਭਰੋਸਾ ਰੱਖਿਆ ਹੈ ਅਤੇ ਕਿਹਾ ਹੈ, ‘ਮੈਨੂੰ ਕੋਈ ਨਹੀਂ ਵੇਖਦਾ।’ ਤੇਰੀ ਬੁੱਧੀ ਅਤੇ ਗਿਆਨ ਤੁਹਾਨੂੰ ਗੁਮਰਾਹ ਕਰਦੇ ਹਨ ਜਦੋਂ ਤੁਸੀਂ ਆਪਣੇ ਆਪ ਨੂੰ ਆਖਦੇ ਹੋ, ‘ਮੈਂ ਹਾਂ, ਅਤੇ ਮੇਰੇ ਤੋਂ ਬਿਨਾ ਕੋਈ ਨਹੀਂ ਹੈ।’

Isaiah 47:10 (UKJV) For you have trusted in your wickedness: you have said, None sees me. Your wisdom and your knowledge, it has perverted you; and you have said in yours heart, I am, and none else beside me.

8“ਹੁਣ, ਸੁਣੋ, ਹੇ ਅਨੰਦ ਦੇ ਪ੍ਰੇਮੀ, ਜਿਹੜੀ ਨਿਸ਼ਚਿਤ ਬੈਠਦੀ ਹੈ, ਅਤੇ ਆਪਣੇ ਦਿਲ ਵਿੱਚ ਆਖਦੀ ਹੈ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ! ਮੈਂ ਵਿਧਵਾ ਹੋ ਕੇ ਨਾ ਬੈਠਾਂਗੀ, ਅਤੇ ਨਾ ਮੈਂ ਆਪਣੇ ਬੱਚਿਆਂ ਨੂੰ ਖੋਹਣ ਦਾ ਦੁੱਖ ਜਾਣਾਗੀ।

9ਇਹ ਦੋਵੇਂ ਤੁਹਾਨੂੰ ਇੱਕ ਪਲ ਅਤੇ ਇੱਕ ਦਿਨ ਵਿੱਚ, ਪਛਾੜ ਦੇਣਗੀਆਂ, ਬੱਚਿਆਂ ਦਾ ਨੁਕਸਾਨ ਅਤੇ ਵਿਧਵਾ ਹੋ ਜਾਣਾ। ਤੁਹਾਡੇ ਬਹੁਤ ਸਾਰੇ ਜਾਦੂ-ਟੂਣਿਆਂ ਅਤੇ ਤੁਹਾਡੇ ਸਾਰੇ ਸ਼ਕਤੀਸ਼ਾਲੀ ਜਾਦੂ ਦੇ ਬਾਵਜੂਦ, ਉਹ ਪੂਰੀ ਤਰ੍ਹਾਂ ਤੁਹਾਡੇ ਉੱਤੇ ਆਉਣਗੇ।

10ਤੂੰ ਆਪਣੀ ਬੁਰਿਆਈ ਉੱਤੇ ਭਰੋਸਾ ਰੱਖਿਆ ਹੈ ਅਤੇ ਕਿਹਾ ਹੈ, ‘ਮੈਨੂੰ ਕੋਈ ਨਹੀਂ ਵੇਖਦਾ।’ ਤੇਰੀ ਬੁੱਧੀ ਅਤੇ ਗਿਆਨ ਤੁਹਾਨੂੰ ਗੁਮਰਾਹ ਕਰਦੇ ਹਨ ਜਦੋਂ ਤੁਸੀਂ ਆਪਣੇ ਆਪ ਨੂੰ ਆਖਦੇ ਹੋ, ‘ਮੈਂ ਹਾਂ, ਅਤੇ ਮੇਰੇ ਤੋਂ ਬਿਨਾ ਕੋਈ ਨਹੀਂ ਹੈ।’

11ਤੁਹਾਡੇ ਉੱਤੇ ਬਿਪਤਾ ਆਵੇਗੀ, ਅਤੇ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਇਸ ਨੂੰ ਕਿਵੇਂ ਦੂਰ ਕਰਨਾ ਹੈ। ਤੁਹਾਡੇ ਉੱਤੇ ਇੱਕ ਬਿਪਤਾ ਆਵੇਗੀ ਕਿ ਤੁਸੀਂ ਰਿਹਾਈ ਦੀ ਕੀਮਤ ਨਾਲ ਨਹੀਂ ਬਚ ਸਕਦੇ। ਇੱਕ ਤਬਾਹੀ ਜਿਸਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਅਚਾਨਕ ਤੁਹਾਡੇ ਉੱਤੇ ਆ ਜਾਵੇਗਾ।

12“ਤੂੰ ਆਪਣੀਆਂ ਝਾੜਾ-ਫੂਕੀਆਂ ਵਿੱਚ, ਅਤੇ ਆਪਣੀਆਂ ਜਾਦੂਗਰੀਆਂ ਦੇ ਵਾਧੇ ਵਿੱਚ ਕਾਇਮ ਰਹਿ, ਜਿਨ੍ਹਾਂ ਵਿੱਚ ਤੂੰ ਆਪਣੀ ਜੁਆਨੀ ਤੋਂ ਮਿਹਨਤ ਕੀਤੀ, ਸ਼ਾਇਦ ਤੈਨੂੰ ਲਾਭ ਹੋ ਸਕੇ, ਸ਼ਾਇਦ ਤੂੰ ਉਹਨਾਂ ਨੂੰ ਡਰਾ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.