ਯਸ਼ਾਯਾਹ 47

ਤੇਰਾ ਨੰਗੇਜ਼ ਪਰਗਟ ਕੀਤਾ ਜਾਵੇਗਾ; ਅਤੇ ਤੇਰੀ ਸ਼ਰਮ ਬੇਨਕਾਬ ਹੋ ਜਾਵੇਗੀ ਮੈਂ ਬਦਲਾ ਲਵਾਂਗਾ; ਮੈਂ ਕਿਸੇ ਮਨੁੱਖ ਦਾ ਪੱਖ ਨਹੀਂ ਕਰਾਂਗਾ।”

Isaiah 47:3 (UKJV) Your nakedness shall be uncovered, yea, your shame shall be seen: I will take vengeance, and I will not meet you as a man.

1“ਹੇ ਬਾਬੇਲ ਦੀ ਕੁਆਰੀਏ ਧੀਏ, ਹੇਠਾਂ ਆ ਕੇ ਖ਼ਾਕ ਵਿੱਚ ਬੈਠ! ਹੇ ਕਸਦੀਆਂ ਦੀ ਧੀਏ, ਸਿੰਘਾਸਣ ਬਿਨ੍ਹਾਂ ਥੱਲੇ ਬੈਠ, ਕਿਉਂ ਜੋ ਤੂੰ ਅੱਗੇ ਨੂੰ ਸੋਹਲ ਅਤੇ ਕੋਮਲ ਨਾ ਸਦਾਵੇਂਗੀ।

2ਚੱਕੀ ਦੇ ਪੱਥਰ ਲੈ ਅਤੇ ਆਟਾ ਪੀਸ; ਆਪਣਾ ਬੁਰਕਾ ਲਾਹ, ਘੱਗਰਾ ਚੁੱਕ ਲੈ, ਲੱਤਾਂ ਨੰਗੀਆਂ ਕਰ, ਤਾਂ ਜੋ ਨਦੀਆਂ ਤੋਂ ਪਾਰ ਲੰਘ ਸਕੇ।

3ਤੇਰਾ ਨੰਗੇਜ਼ ਪਰਗਟ ਕੀਤਾ ਜਾਵੇਗਾ; ਅਤੇ ਤੇਰੀ ਸ਼ਰਮ ਬੇਨਕਾਬ ਹੋ ਜਾਵੇਗੀ ਮੈਂ ਬਦਲਾ ਲਵਾਂਗਾ; ਮੈਂ ਕਿਸੇ ਮਨੁੱਖ ਦਾ ਪੱਖ ਨਹੀਂ ਕਰਾਂਗਾ।”

4ਸਾਡਾ ਮੁਕਤੀਦਾਤਾ ਯਾਹਵੇਹ ਸਰਬਸ਼ਕਤੀਮਾਨ ਉਸਦਾ ਨਾਮ ਹੈ ਅਤੇ ਜੋ, ਇਸਰਾਏਲ ਦਾ ਪਵਿੱਤਰ ਪੁਰਖ ਹੈ।

5“ਚੁੱਪ ਵਿੱਚ ਬੈਠ, ਹਨੇਰੇ ਵਿੱਚ ਜਾ, ਕਸਦੀਆਂ ਦੀ ਸ਼ਹਿਰ ਦੀ ਰਾਣੀ; ਕਿਉਂ ਜੋ ਤੂੰ ਅੱਗੇ ਤੋਂ ਰਾਜੇ ਦੀ ਰਾਣੀ ਨਾ ਸਦਾਵੇਂਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.