1“ਹੇ ਬਾਬੇਲ ਦੀ ਕੁਆਰੀਏ ਧੀਏ, ਹੇਠਾਂ ਆ ਕੇ ਖ਼ਾਕ ਵਿੱਚ ਬੈਠ! ਹੇ ਕਸਦੀਆਂ ਦੀ ਧੀਏ, ਸਿੰਘਾਸਣ ਬਿਨ੍ਹਾਂ ਥੱਲੇ ਬੈਠ, ਕਿਉਂ ਜੋ ਤੂੰ ਅੱਗੇ ਨੂੰ ਸੋਹਲ ਅਤੇ ਕੋਮਲ ਨਾ ਸਦਾਵੇਂਗੀ।
2ਚੱਕੀ ਦੇ ਪੱਥਰ ਲੈ ਅਤੇ ਆਟਾ ਪੀਸ; ਆਪਣਾ ਬੁਰਕਾ ਲਾਹ, ਘੱਗਰਾ ਚੁੱਕ ਲੈ, ਲੱਤਾਂ ਨੰਗੀਆਂ ਕਰ, ਤਾਂ ਜੋ ਨਦੀਆਂ ਤੋਂ ਪਾਰ ਲੰਘ ਸਕੇ।
3ਤੇਰਾ ਨੰਗੇਜ਼ ਪਰਗਟ ਕੀਤਾ ਜਾਵੇਗਾ; ਅਤੇ ਤੇਰੀ ਸ਼ਰਮ ਬੇਨਕਾਬ ਹੋ ਜਾਵੇਗੀ ਮੈਂ ਬਦਲਾ ਲਵਾਂਗਾ; ਮੈਂ ਕਿਸੇ ਮਨੁੱਖ ਦਾ ਪੱਖ ਨਹੀਂ ਕਰਾਂਗਾ।”