ਯਸ਼ਾਯਾਹ 47

ਚੱਕੀ ਦੇ ਪੱਥਰ ਲੈ ਅਤੇ ਆਟਾ ਪੀਸ; ਆਪਣਾ ਬੁਰਕਾ ਲਾਹ, ਘੱਗਰਾ ਚੁੱਕ ਲੈ, ਲੱਤਾਂ ਨੰਗੀਆਂ ਕਰ, ਤਾਂ ਜੋ ਨਦੀਆਂ ਤੋਂ ਪਾਰ ਲੰਘ ਸਕੇ।

Isaiah 47:2 (UKJV) Take the millstones, and grind meal: uncover your locks, make bare the leg, uncover the thigh, pass over the rivers.

1“ਹੇ ਬਾਬੇਲ ਦੀ ਕੁਆਰੀਏ ਧੀਏ, ਹੇਠਾਂ ਆ ਕੇ ਖ਼ਾਕ ਵਿੱਚ ਬੈਠ! ਹੇ ਕਸਦੀਆਂ ਦੀ ਧੀਏ, ਸਿੰਘਾਸਣ ਬਿਨ੍ਹਾਂ ਥੱਲੇ ਬੈਠ, ਕਿਉਂ ਜੋ ਤੂੰ ਅੱਗੇ ਨੂੰ ਸੋਹਲ ਅਤੇ ਕੋਮਲ ਨਾ ਸਦਾਵੇਂਗੀ।

2ਚੱਕੀ ਦੇ ਪੱਥਰ ਲੈ ਅਤੇ ਆਟਾ ਪੀਸ; ਆਪਣਾ ਬੁਰਕਾ ਲਾਹ, ਘੱਗਰਾ ਚੁੱਕ ਲੈ, ਲੱਤਾਂ ਨੰਗੀਆਂ ਕਰ, ਤਾਂ ਜੋ ਨਦੀਆਂ ਤੋਂ ਪਾਰ ਲੰਘ ਸਕੇ।

3ਤੇਰਾ ਨੰਗੇਜ਼ ਪਰਗਟ ਕੀਤਾ ਜਾਵੇਗਾ; ਅਤੇ ਤੇਰੀ ਸ਼ਰਮ ਬੇਨਕਾਬ ਹੋ ਜਾਵੇਗੀ ਮੈਂ ਬਦਲਾ ਲਵਾਂਗਾ; ਮੈਂ ਕਿਸੇ ਮਨੁੱਖ ਦਾ ਪੱਖ ਨਹੀਂ ਕਰਾਂਗਾ।”

4ਸਾਡਾ ਮੁਕਤੀਦਾਤਾ ਯਾਹਵੇਹ ਸਰਬਸ਼ਕਤੀਮਾਨ ਉਸਦਾ ਨਾਮ ਹੈ ਅਤੇ ਜੋ, ਇਸਰਾਏਲ ਦਾ ਪਵਿੱਤਰ ਪੁਰਖ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.