ਯਸ਼ਾਯਾਹ 48

ਮੈਂ ਇਹ ਆਪਣੇ ਲਈ, ਹਾਂ ਆਪਣੇ ਹੀ ਲਈ, ਇਹ ਕਰਦਾ ਹਾਂ; ਮੈਂ ਆਪਣੇ ਆਪ ਨੂੰ ਬਦਨਾਮ ਕਿਵੇਂ ਹੋਣ ਦੇ ਸਕਦਾ ਹਾਂ? ਮੈਂ ਆਪਣੀ ਮਹਿਮਾ ਕਿਸੇ ਹੋਰ ਨੂੰ ਨਹੀਂ ਦਿਆਂਗਾ।

Isaiah 48:11 (UKJV) For mine own sake, even for mine own sake, will I do it: for how should my name be polluted? and I will not give my glory unto another.

9ਮੈਂ ਆਪਣੇ ਨਾਮ ਦੀ ਖ਼ਾਤਰ ਆਪਣੇ ਕ੍ਰੋਧ ਨੂੰ ਰੋਕ ਰੱਖਿਆ ਹੈ; ਆਪਣੀ ਉਸਤਤ ਦੀ ਖ਼ਾਤਰ, ਮੈਂ ਇਸਨੂੰ ਤੇਰੇ ਲਈ ਰੋਕ ਰੱਖਾਂਗਾ, ਤਾਂ ਜੋ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਾ ਕਰ ਦਿੱਤਾ ਜਾਵੇ।

10ਵੇਖ, ਮੈਂ ਤੈਨੂੰ ਤਾਇਆ ਪਰ ਚਾਂਦੀ ਵਾਂਗੂੰ ਨਹੀਂ, ਮੈਂ ਤੁਹਾਨੂੰ ਬਿਪਤਾ ਦੀ ਭੱਠੀ ਵਿੱਚ ਪਰਖਿਆ ਹੈ।

11ਮੈਂ ਇਹ ਆਪਣੇ ਲਈ, ਹਾਂ ਆਪਣੇ ਹੀ ਲਈ, ਇਹ ਕਰਦਾ ਹਾਂ; ਮੈਂ ਆਪਣੇ ਆਪ ਨੂੰ ਬਦਨਾਮ ਕਿਵੇਂ ਹੋਣ ਦੇ ਸਕਦਾ ਹਾਂ? ਮੈਂ ਆਪਣੀ ਮਹਿਮਾ ਕਿਸੇ ਹੋਰ ਨੂੰ ਨਹੀਂ ਦਿਆਂਗਾ।

12“ਯਾਕੋਬ, ਮੇਰੀ ਗੱਲ ਸੁਣ, ਹੇ ਇਸਰਾਏਲ, ਜਿਸ ਨੂੰ ਮੈਂ ਸੱਦਿਆ ਹੈ, ਮੈਂ ਉਹੀ ਹਾਂ; ਮੈਂ ਪਹਿਲਾ ਹਾਂ ਅਤੇ ਮੈਂ ਆਖਰੀ ਹਾਂ।

13ਮੇਰੇ ਆਪਣੇ ਹੱਥ ਨੇ ਧਰਤੀ ਦੀ ਨੀਂਹ ਰੱਖੀ, ਅਤੇ ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਫ਼ੈਲਾਇਆ। ਜਦੋਂ ਮੈਂ ਉਨ੍ਹਾਂ ਨੂੰ ਸੱਦਦਾ ਹਾਂ, ਉਹ ਸਾਰੇ ਇਕੱਠੇ ਖਲੋ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.