8ਤੁਸੀਂ ਨਾ ਤਾਂ ਸੁਣਿਆ ਹੈ ਅਤੇ ਨਾ ਹੀ ਸਮਝਿਆ ਹੈ; ਪੁਰਾਣੇ ਸਮੇਂ ਤੋਂ ਤੁਹਾਡੇ ਕੰਨ ਨਹੀਂ ਖੁੱਲ੍ਹੇ। ਮੈਂ ਜਾਣਦਾ ਹਾਂ ਕਿ ਤੁਸੀਂ ਕਿੰਨੇ ਧੋਖੇਬਾਜ਼ ਹੋ; ਤੁਹਾਨੂੰ ਜਨਮ ਤੋਂ ਹੀ ਬਾਗੀ ਕਿਹਾ ਜਾਂਦਾ ਸੀ।
9ਮੈਂ ਆਪਣੇ ਨਾਮ ਦੀ ਖ਼ਾਤਰ ਆਪਣੇ ਕ੍ਰੋਧ ਨੂੰ ਰੋਕ ਰੱਖਿਆ ਹੈ; ਆਪਣੀ ਉਸਤਤ ਦੀ ਖ਼ਾਤਰ, ਮੈਂ ਇਸਨੂੰ ਤੇਰੇ ਲਈ ਰੋਕ ਰੱਖਾਂਗਾ, ਤਾਂ ਜੋ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਾ ਕਰ ਦਿੱਤਾ ਜਾਵੇ।
10ਵੇਖ, ਮੈਂ ਤੈਨੂੰ ਤਾਇਆ ਪਰ ਚਾਂਦੀ ਵਾਂਗੂੰ ਨਹੀਂ, ਮੈਂ ਤੁਹਾਨੂੰ ਬਿਪਤਾ ਦੀ ਭੱਠੀ ਵਿੱਚ ਪਰਖਿਆ ਹੈ।
11ਮੈਂ ਇਹ ਆਪਣੇ ਲਈ, ਹਾਂ ਆਪਣੇ ਹੀ ਲਈ, ਇਹ ਕਰਦਾ ਹਾਂ; ਮੈਂ ਆਪਣੇ ਆਪ ਨੂੰ ਬਦਨਾਮ ਕਿਵੇਂ ਹੋਣ ਦੇ ਸਕਦਾ ਹਾਂ? ਮੈਂ ਆਪਣੀ ਮਹਿਮਾ ਕਿਸੇ ਹੋਰ ਨੂੰ ਨਹੀਂ ਦਿਆਂਗਾ।
12“ਯਾਕੋਬ, ਮੇਰੀ ਗੱਲ ਸੁਣ, ਹੇ ਇਸਰਾਏਲ, ਜਿਸ ਨੂੰ ਮੈਂ ਸੱਦਿਆ ਹੈ, ਮੈਂ ਉਹੀ ਹਾਂ; ਮੈਂ ਪਹਿਲਾ ਹਾਂ ਅਤੇ ਮੈਂ ਆਖਰੀ ਹਾਂ।