ਯਸ਼ਾਯਾਹ 48

ਤੁਸੀਂ ਨਾ ਤਾਂ ਸੁਣਿਆ ਹੈ ਅਤੇ ਨਾ ਹੀ ਸਮਝਿਆ ਹੈ; ਪੁਰਾਣੇ ਸਮੇਂ ਤੋਂ ਤੁਹਾਡੇ ਕੰਨ ਨਹੀਂ ਖੁੱਲ੍ਹੇ। ਮੈਂ ਜਾਣਦਾ ਹਾਂ ਕਿ ਤੁਸੀਂ ਕਿੰਨੇ ਧੋਖੇਬਾਜ਼ ਹੋ; ਤੁਹਾਨੂੰ ਜਨਮ ਤੋਂ ਹੀ ਬਾਗੀ ਕਿਹਾ ਜਾਂਦਾ ਸੀ।

Isaiah 48:8 (UKJV) Yea, you heard not; yea, you knew not; yea, from that time that yours ear was not opened: for I knew that you would deal very treacherously, and were called a transgressor from the womb.

6ਤੁਸੀਂ ਇਹ ਗੱਲਾਂ ਸੁਣੀਆਂ ਹਨ; ਉਹਨਾਂ ਸਾਰਿਆਂ ਨੂੰ ਦੇਖੋ। ਕੀ ਤੁਸੀਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰੋਗੇ? “ਹੁਣ ਤੋਂ ਮੈਂ ਤੁਹਾਨੂੰ ਨਵੀਆਂ ਚੀਜ਼ਾਂ ਬਾਰੇ ਦੱਸਾਂਗਾ, ਤੁਹਾਨੂੰ ਅਣਜਾਣ ਲੁਕੀਆਂ ਗੱਲਾਂ ਬਾਰੇ।

7ਉਹ ਹੁਣ ਉਤਪੰਨ ਗਏ ਹਨ, ਬਹੁਤ ਸਮਾਂ ਪਹਿਲਾਂ ਨਹੀਂ; ਤੁਸੀਂ ਉਨ੍ਹਾਂ ਬਾਰੇ ਅੱਜ ਤੋਂ ਪਹਿਲਾਂ ਨਹੀਂ ਸੁਣਿਆ ਹੋਵੇਗਾ। ਇਸ ਲਈ ਤੁਸੀਂ ਇਹ ਨਹੀਂ ਕਹਿ ਸਕਦੇ, ‘ਹਾਂ, ਮੈਂ ਉਨ੍ਹਾਂ ਨੂੰ ਜਾਣਦਾ ਸੀ।’

8ਤੁਸੀਂ ਨਾ ਤਾਂ ਸੁਣਿਆ ਹੈ ਅਤੇ ਨਾ ਹੀ ਸਮਝਿਆ ਹੈ; ਪੁਰਾਣੇ ਸਮੇਂ ਤੋਂ ਤੁਹਾਡੇ ਕੰਨ ਨਹੀਂ ਖੁੱਲ੍ਹੇ। ਮੈਂ ਜਾਣਦਾ ਹਾਂ ਕਿ ਤੁਸੀਂ ਕਿੰਨੇ ਧੋਖੇਬਾਜ਼ ਹੋ; ਤੁਹਾਨੂੰ ਜਨਮ ਤੋਂ ਹੀ ਬਾਗੀ ਕਿਹਾ ਜਾਂਦਾ ਸੀ।

9ਮੈਂ ਆਪਣੇ ਨਾਮ ਦੀ ਖ਼ਾਤਰ ਆਪਣੇ ਕ੍ਰੋਧ ਨੂੰ ਰੋਕ ਰੱਖਿਆ ਹੈ; ਆਪਣੀ ਉਸਤਤ ਦੀ ਖ਼ਾਤਰ, ਮੈਂ ਇਸਨੂੰ ਤੇਰੇ ਲਈ ਰੋਕ ਰੱਖਾਂਗਾ, ਤਾਂ ਜੋ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਾ ਕਰ ਦਿੱਤਾ ਜਾਵੇ।

10ਵੇਖ, ਮੈਂ ਤੈਨੂੰ ਤਾਇਆ ਪਰ ਚਾਂਦੀ ਵਾਂਗੂੰ ਨਹੀਂ, ਮੈਂ ਤੁਹਾਨੂੰ ਬਿਪਤਾ ਦੀ ਭੱਠੀ ਵਿੱਚ ਪਰਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.