ਯਸ਼ਾਯਾਹ 48

ਤੁਸੀਂ ਇਹ ਗੱਲਾਂ ਸੁਣੀਆਂ ਹਨ; ਉਹਨਾਂ ਸਾਰਿਆਂ ਨੂੰ ਦੇਖੋ। ਕੀ ਤੁਸੀਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰੋਗੇ? “ਹੁਣ ਤੋਂ ਮੈਂ ਤੁਹਾਨੂੰ ਨਵੀਆਂ ਚੀਜ਼ਾਂ ਬਾਰੇ ਦੱਸਾਂਗਾ, ਤੁਹਾਨੂੰ ਅਣਜਾਣ ਲੁਕੀਆਂ ਗੱਲਾਂ ਬਾਰੇ।

Isaiah 48:6 (UKJV) You have heard, see all this; and will not all of you declare it? I have showed you new things from this time, even hidden things, and you did not know them.

4ਕਿਉਂਕਿ ਮੈਂ ਜਾਣਦਾ ਸੀ ਕਿ ਤੁਸੀਂ ਕਿੰਨੇ ਜ਼ਿੱਦੀ ਹੋ, ਤੇਰੀ ਗਰਦਨ ਦੀਆਂ ਮਾਸਪੇਸ਼ੀਆਂ ਲੋਹੇ ਦੀਆਂ ਹਨ, ਤੇਰਾ ਮੱਥੇ ਪਿੱਤਲ ਦਾ ਹੈ।

5ਇਸ ਲਈ ਮੈਂ ਤੁਹਾਨੂੰ ਇਹ ਗੱਲਾਂ ਬਹੁਤ ਪਹਿਲਾਂ ਦੱਸੀਆਂ ਸਨ; ਉਨ੍ਹਾਂ ਦੇ ਵਾਪਰਨ ਤੋਂ ਪਹਿਲਾਂ ਮੈਂ ਤੁਹਾਨੂੰ ਉਨ੍ਹਾਂ ਦੀ ਘੋਸ਼ਣਾ ਕੀਤੀ, ਤਾਂ ਜੋ ਤੁਸੀਂ ਇਹ ਨਾ ਕਹਿ ਸਕੋ, ‘ਮੇਰੀਆਂ ਮੂਰਤੀਆਂ ਨੇ ਉਨ੍ਹਾਂ ਨੂੰ ਬਣਾਇਆ ਹੈ; ਮੇਰੀ ਲੱਕੜ ਦੀ ਮੂਰਤੀ ਅਤੇ ਧਾਤ ਦੇ ਦੇਵਤੇ ਨੇ ਇਨ੍ਹਾਂ ਨੂੰ ਬਣਾਇਆ ਹੈ।’

6ਤੁਸੀਂ ਇਹ ਗੱਲਾਂ ਸੁਣੀਆਂ ਹਨ; ਉਹਨਾਂ ਸਾਰਿਆਂ ਨੂੰ ਦੇਖੋ। ਕੀ ਤੁਸੀਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰੋਗੇ? “ਹੁਣ ਤੋਂ ਮੈਂ ਤੁਹਾਨੂੰ ਨਵੀਆਂ ਚੀਜ਼ਾਂ ਬਾਰੇ ਦੱਸਾਂਗਾ, ਤੁਹਾਨੂੰ ਅਣਜਾਣ ਲੁਕੀਆਂ ਗੱਲਾਂ ਬਾਰੇ।

7ਉਹ ਹੁਣ ਉਤਪੰਨ ਗਏ ਹਨ, ਬਹੁਤ ਸਮਾਂ ਪਹਿਲਾਂ ਨਹੀਂ; ਤੁਸੀਂ ਉਨ੍ਹਾਂ ਬਾਰੇ ਅੱਜ ਤੋਂ ਪਹਿਲਾਂ ਨਹੀਂ ਸੁਣਿਆ ਹੋਵੇਗਾ। ਇਸ ਲਈ ਤੁਸੀਂ ਇਹ ਨਹੀਂ ਕਹਿ ਸਕਦੇ, ‘ਹਾਂ, ਮੈਂ ਉਨ੍ਹਾਂ ਨੂੰ ਜਾਣਦਾ ਸੀ।’

8ਤੁਸੀਂ ਨਾ ਤਾਂ ਸੁਣਿਆ ਹੈ ਅਤੇ ਨਾ ਹੀ ਸਮਝਿਆ ਹੈ; ਪੁਰਾਣੇ ਸਮੇਂ ਤੋਂ ਤੁਹਾਡੇ ਕੰਨ ਨਹੀਂ ਖੁੱਲ੍ਹੇ। ਮੈਂ ਜਾਣਦਾ ਹਾਂ ਕਿ ਤੁਸੀਂ ਕਿੰਨੇ ਧੋਖੇਬਾਜ਼ ਹੋ; ਤੁਹਾਨੂੰ ਜਨਮ ਤੋਂ ਹੀ ਬਾਗੀ ਕਿਹਾ ਜਾਂਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.