12“ਯਾਕੋਬ, ਮੇਰੀ ਗੱਲ ਸੁਣ, ਹੇ ਇਸਰਾਏਲ, ਜਿਸ ਨੂੰ ਮੈਂ ਸੱਦਿਆ ਹੈ, ਮੈਂ ਉਹੀ ਹਾਂ; ਮੈਂ ਪਹਿਲਾ ਹਾਂ ਅਤੇ ਮੈਂ ਆਖਰੀ ਹਾਂ।
13ਮੇਰੇ ਆਪਣੇ ਹੱਥ ਨੇ ਧਰਤੀ ਦੀ ਨੀਂਹ ਰੱਖੀ, ਅਤੇ ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਫ਼ੈਲਾਇਆ। ਜਦੋਂ ਮੈਂ ਉਨ੍ਹਾਂ ਨੂੰ ਸੱਦਦਾ ਹਾਂ, ਉਹ ਸਾਰੇ ਇਕੱਠੇ ਖਲੋ ਜਾਂਦੇ ਹਨ।
14“ਤੁਸੀਂ ਸਾਰੇ ਇਕੱਠੇ ਹੋਵੋ ਅਤੇ ਸੁਣੋ: ਮੂਰਤੀਆਂ ਵਿੱਚੋਂ ਕਿਸ ਨੇ ਇਨ੍ਹਾਂ ਗੱਲਾਂ ਦੀ ਭਵਿੱਖਬਾਣੀ ਕੀਤੀ ਹੈ? ਯਾਹਵੇਹ ਦਾ ਚੁਣਿਆ ਹੋਇਆ ਸਹਿਯੋਗੀ ਬਾਬੇਲ ਦੇ ਵਿਰੁੱਧ ਆਪਣਾ ਮਕਸਦ ਪੂਰਾ ਕਰੇਗਾ; ਉਹ ਦੀ ਬਾਂਹ ਕਸਦੀਆਂ ਦੇ ਵਿਰੁੱਧ ਹੋਵੇਗੀ।
15ਮੈਂ ਹਾਂ, ਮੈਂ ਹੀ, ਬੋਲਿਆ ਹੈ; ਹਾਂ, ਮੈਂ ਉਸਨੂੰ ਬੁਲਾਇਆ ਹੈ। ਮੈਂ ਉਸ ਨੂੰ ਲਿਆਵਾਂਗਾ, ਅਤੇ ਉਹ ਆਪਣੇ ਕੰਮ ਵਿੱਚ ਕਾਮਯਾਬ ਹੋਵੇਗਾ।
16“ਮੇਰੇ ਨੇੜੇ ਆਓ ਅਤੇ ਇਹ ਸੁਣੋ: “ਪਹਿਲੀ ਘੋਸ਼ਣਾ ਤੋਂ ਮੈਂ ਗੁਪਤ ਵਿੱਚ ਗੱਲ ਨਹੀਂ ਕੀਤੀ; ਜਦੋਂ ਇਹ ਵਾਪਰਦਾ ਹੈ, ਮੈਂ ਉੱਥੇ ਹਾਂ।” ਅਤੇ ਹੁਣ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਆਪਣੇ ਆਤਮਾ ਨਾਲ ਘੱਲਿਆ ਹੈ।