ਯਸ਼ਾਯਾਹ 48

“ਮੇਰੇ ਨੇੜੇ ਆਓ ਅਤੇ ਇਹ ਸੁਣੋ: “ਪਹਿਲੀ ਘੋਸ਼ਣਾ ਤੋਂ ਮੈਂ ਗੁਪਤ ਵਿੱਚ ਗੱਲ ਨਹੀਂ ਕੀਤੀ; ਜਦੋਂ ਇਹ ਵਾਪਰਦਾ ਹੈ, ਮੈਂ ਉੱਥੇ ਹਾਂ।” ਅਤੇ ਹੁਣ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਆਪਣੇ ਆਤਮਾ ਨਾਲ ਘੱਲਿਆ ਹੈ।

Isaiah 48:16 (UKJV) Come all of you near unto me, hear all of you this; I have not spoken in secret from the beginning; from the time that it was, there am I: and now the Lord GOD, and his Spirit, has sent me.

14“ਤੁਸੀਂ ਸਾਰੇ ਇਕੱਠੇ ਹੋਵੋ ਅਤੇ ਸੁਣੋ: ਮੂਰਤੀਆਂ ਵਿੱਚੋਂ ਕਿਸ ਨੇ ਇਨ੍ਹਾਂ ਗੱਲਾਂ ਦੀ ਭਵਿੱਖਬਾਣੀ ਕੀਤੀ ਹੈ? ਯਾਹਵੇਹ ਦਾ ਚੁਣਿਆ ਹੋਇਆ ਸਹਿਯੋਗੀ ਬਾਬੇਲ ਦੇ ਵਿਰੁੱਧ ਆਪਣਾ ਮਕਸਦ ਪੂਰਾ ਕਰੇਗਾ; ਉਹ ਦੀ ਬਾਂਹ ਕਸਦੀਆਂ ਦੇ ਵਿਰੁੱਧ ਹੋਵੇਗੀ।

15ਮੈਂ ਹਾਂ, ਮੈਂ ਹੀ, ਬੋਲਿਆ ਹੈ; ਹਾਂ, ਮੈਂ ਉਸਨੂੰ ਬੁਲਾਇਆ ਹੈ। ਮੈਂ ਉਸ ਨੂੰ ਲਿਆਵਾਂਗਾ, ਅਤੇ ਉਹ ਆਪਣੇ ਕੰਮ ਵਿੱਚ ਕਾਮਯਾਬ ਹੋਵੇਗਾ।

16“ਮੇਰੇ ਨੇੜੇ ਆਓ ਅਤੇ ਇਹ ਸੁਣੋ: “ਪਹਿਲੀ ਘੋਸ਼ਣਾ ਤੋਂ ਮੈਂ ਗੁਪਤ ਵਿੱਚ ਗੱਲ ਨਹੀਂ ਕੀਤੀ; ਜਦੋਂ ਇਹ ਵਾਪਰਦਾ ਹੈ, ਮੈਂ ਉੱਥੇ ਹਾਂ।” ਅਤੇ ਹੁਣ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਆਪਣੇ ਆਤਮਾ ਨਾਲ ਘੱਲਿਆ ਹੈ।

17ਇਹ ਹੈ ਜੋ ਯਾਹਵੇਹ ਆਖਦਾ ਹੈ, ਤੁਹਾਡਾ ਮੁਕਤੀਦਾਤਾ, ਇਸਰਾਏਲ ਦਾ ਪਵਿੱਤਰ ਪੁਰਖ: “ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਸਿਖਾਉਂਦਾ ਹੈ ਅਤੇ ਤੁਹਾਡੇ ਲਈ ਸਭ ਤੋਂ ਵਧੀਆ ਕੀ ਹੈ, ਜੋ ਤੁਹਾਨੂੰ ਉਸ ਰਾਹ ਵਿੱਚ ਸੇਧ ਦਿੰਦਾ ਹੈ,

18ਜੇ ਤੂੰ ਮੇਰੇ ਹੁਕਮਾਂ ਵੱਲ ਧਿਆਨ ਦਿੱਤਾ ਹੁੰਦਾ, ਤੇਰੀ ਸ਼ਾਂਤੀ ਦਰਿਆ ਵਰਗੀ ਹੁੰਦੀ, ਤੇਰੀ ਭਲਾਈ ਸਮੁੰਦਰ ਦੀਆਂ ਲਹਿਰਾਂ ਵਾਂਗ ਹੁੰਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.