ਯਸ਼ਾਯਾਹ 49

ਹੇ ਅਕਾਸ਼ੋਂ, ਜੈਕਾਰਾ ਗਜਾਓ! ਹੇ ਧਰਤੀ, ਖੁਸ਼ ਹੋ! ਹੇ ਪਹਾੜੋ, ਜੈਕਾਰਾ ਗਜਾਓ! ਕਿਉਂਕਿ ਯਾਹਵੇਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਅਤੇ ਆਪਣੇ ਦੁਖਿਆਰਿਆਂ ਉੱਤੇ ਰਹਮ ਕੀਤਾ ਹੈ।

Isaiah 49:13 (UKJV) Sing, O heavens; and be joyful, O earth; and break forth into singing, O mountains: for the LORD has comforted his people, and will have mercy upon his afflicted.

11ਮੈਂ ਆਪਣੇ ਸਾਰੇ ਪਹਾੜਾਂ ਨੂੰ ਸੜਕਾਂ ਬਣਾ ਦਿਆਂਗਾ, ਅਤੇ ਮੇਰੇ ਮਾਰਗ ਉੱਚੇ ਕੀਤੇ ਜਾਣਗੇ।

12ਵੇਖੋ, ਉਹ ਦੂਰੋਂ ਆਉਣਗੇ— ਕੁਝ ਉੱਤਰ ਤੋਂ, ਕੁਝ ਪੱਛਮ ਤੋਂ, ਕੁਝ ਅਸਵਾਨ ਦੇ ਦੇਸ ਤੋਂ।”

13ਹੇ ਅਕਾਸ਼ੋਂ, ਜੈਕਾਰਾ ਗਜਾਓ! ਹੇ ਧਰਤੀ, ਖੁਸ਼ ਹੋ! ਹੇ ਪਹਾੜੋ, ਜੈਕਾਰਾ ਗਜਾਓ! ਕਿਉਂਕਿ ਯਾਹਵੇਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਅਤੇ ਆਪਣੇ ਦੁਖਿਆਰਿਆਂ ਉੱਤੇ ਰਹਮ ਕੀਤਾ ਹੈ।

14ਪਰ ਸੀਯੋਨ ਨੇ ਆਖਿਆ, “ਯਾਹਵੇਹ ਨੇ ਮੈਨੂੰ ਤਿਆਗ ਦਿੱਤਾ ਹੈ, ਯਾਹਵੇਹ ਮੈਨੂੰ ਭੁੱਲ ਗਿਆ ਹੈ।”

15“ਕੀ ਇੱਕ ਮਾਂ ਆਪਣੇ ਦੁੱਧ ਚੁੰਘਦੇ ਦੇ ਬੱਚੇ ਨੂੰ ਭੁੱਲ ਸਕਦੀ ਹੈ ਕਿ ਉਹ ਆਪਣੀ ਕੁੱਖ ਤੋਂ ਜੰਮੇ ਹੋਏ ਬੱਚੇ ਉੱਤੇ ਰਹਮ ਨਾ ਕਰੇ? ਉਹ ਤਾਂ ਭਾਵੇਂ ਭੁੱਲ ਜਾਵੇ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.