12ਵੇਖੋ, ਉਹ ਦੂਰੋਂ ਆਉਣਗੇ— ਕੁਝ ਉੱਤਰ ਤੋਂ, ਕੁਝ ਪੱਛਮ ਤੋਂ, ਕੁਝ ਅਸਵਾਨ ਦੇ ਦੇਸ ਤੋਂ।”
13ਹੇ ਅਕਾਸ਼ੋਂ, ਜੈਕਾਰਾ ਗਜਾਓ! ਹੇ ਧਰਤੀ, ਖੁਸ਼ ਹੋ! ਹੇ ਪਹਾੜੋ, ਜੈਕਾਰਾ ਗਜਾਓ! ਕਿਉਂਕਿ ਯਾਹਵੇਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਅਤੇ ਆਪਣੇ ਦੁਖਿਆਰਿਆਂ ਉੱਤੇ ਰਹਮ ਕੀਤਾ ਹੈ।
14ਪਰ ਸੀਯੋਨ ਨੇ ਆਖਿਆ, “ਯਾਹਵੇਹ ਨੇ ਮੈਨੂੰ ਤਿਆਗ ਦਿੱਤਾ ਹੈ, ਯਾਹਵੇਹ ਮੈਨੂੰ ਭੁੱਲ ਗਿਆ ਹੈ।”
15“ਕੀ ਇੱਕ ਮਾਂ ਆਪਣੇ ਦੁੱਧ ਚੁੰਘਦੇ ਦੇ ਬੱਚੇ ਨੂੰ ਭੁੱਲ ਸਕਦੀ ਹੈ ਕਿ ਉਹ ਆਪਣੀ ਕੁੱਖ ਤੋਂ ਜੰਮੇ ਹੋਏ ਬੱਚੇ ਉੱਤੇ ਰਹਮ ਨਾ ਕਰੇ? ਉਹ ਤਾਂ ਭਾਵੇਂ ਭੁੱਲ ਜਾਵੇ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ!
16ਵੇਖ, ਮੈਂ ਤੈਨੂੰ ਆਪਣੇ ਹੱਥਾਂ ਦੀਆਂ ਹਥੇਲੀਆਂ ਉੱਤੇ ਉੱਕਰਿਆ ਹੈ; ਤੁਹਾਡੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ।