ਯਸ਼ਾਯਾਹ 5

ਉਨ੍ਹਾਂ ਲਈ ਜਿਹੜੇ ਕਹਿੰਦੇ ਹਨ, “ਪਰਮੇਸ਼ਵਰ ਛੇਤੀ ਕਰੇ; ਉਹ ਆਪਣੇ ਕੰਮ ਨੂੰ ਤੇਜੀ ਨਾਲ ਕਰੇ, ਤਾਂ ਜੋ ਅਸੀਂ ਇਸਨੂੰ ਵੇਖ ਸਕੀਏ। ਇਸਰਾਏਲ ਦੇ ਪਵਿੱਤਰ ਪੁਰਖ ਦੀ ਯੋਜਨਾ, ਅਤੇ ਨੇੜੇ ਆਵੇ ਤਾਂ ਜੋ ਅਸੀਂ ਉਹ ਨੂੰ ਜਾਣੀਏ, ਤਾਂ ਜੋ ਅਸੀਂ ਇਸ ਨੂੰ ਜਾਣ ਸਕੀਏ।”

Isaiah 5:19 (UKJV) That say, Let him make speed, and hasten his work, that we may see it: and let the counsel of the Holy One of Israel draw nigh and come, that we may know it!

17ਤਦ ਭੇਡਾਂ ਆਪਣੀ ਜੂਹ ਵਿੱਚ ਚਰਨਗੇ। ਅਮੀਰਾਂ ਦੇ ਖੰਡਰਾਂ ਵਿੱਚ ਲੇਲੇ ਚਰਾਏ ਜਾਣਗੇ।

18ਉਨ੍ਹਾਂ ਲਈ ਹਾਏ ਜਿਹੜੇ ਪਾਪ ਨੂੰ ਛਲ ਦੀਆਂ ਰੱਸੀਆਂ ਨਾਲ ਖਿੱਚਦੇ ਹਨ, ਅਤੇ ਬੁਰਿਆਈ ਨੂੰ ਗੱਡੇ ਦੀਆਂ ਰੱਸੀਆਂ ਨਾਲ ਖਿੱਚਦੇ ਹਨ,

19ਉਨ੍ਹਾਂ ਲਈ ਜਿਹੜੇ ਕਹਿੰਦੇ ਹਨ, “ਪਰਮੇਸ਼ਵਰ ਛੇਤੀ ਕਰੇ; ਉਹ ਆਪਣੇ ਕੰਮ ਨੂੰ ਤੇਜੀ ਨਾਲ ਕਰੇ, ਤਾਂ ਜੋ ਅਸੀਂ ਇਸਨੂੰ ਵੇਖ ਸਕੀਏ। ਇਸਰਾਏਲ ਦੇ ਪਵਿੱਤਰ ਪੁਰਖ ਦੀ ਯੋਜਨਾ, ਅਤੇ ਨੇੜੇ ਆਵੇ ਤਾਂ ਜੋ ਅਸੀਂ ਉਹ ਨੂੰ ਜਾਣੀਏ, ਤਾਂ ਜੋ ਅਸੀਂ ਇਸ ਨੂੰ ਜਾਣ ਸਕੀਏ।”

20ਹਾਏ ਉਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ, ਜਿਹੜੇ ਹਨੇਰੇ ਨੂੰ ਚਾਨਣ ਅਤੇ ਚਾਨਣ ਨੂੰ ਹਨ੍ਹੇਰਾ ਆਖਦੇ ਹਨ ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ।

21ਹਾਏ ਉਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਬੁੱਧਵਾਨ ਅਤੇ ਆਪਣੀ ਨਿਗਾਹ ਵਿੱਚ ਚਾਤਰ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.