ਯਸ਼ਾਯਾਹ 5

ਹਾਏ ਉਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਬੁੱਧਵਾਨ ਅਤੇ ਆਪਣੀ ਨਿਗਾਹ ਵਿੱਚ ਚਾਤਰ ਹਨ।

Isaiah 5:21 (UKJV) Woe unto them that are wise in their own eyes, and prudent in their own sight!

19ਉਨ੍ਹਾਂ ਲਈ ਜਿਹੜੇ ਕਹਿੰਦੇ ਹਨ, “ਪਰਮੇਸ਼ਵਰ ਛੇਤੀ ਕਰੇ; ਉਹ ਆਪਣੇ ਕੰਮ ਨੂੰ ਤੇਜੀ ਨਾਲ ਕਰੇ, ਤਾਂ ਜੋ ਅਸੀਂ ਇਸਨੂੰ ਵੇਖ ਸਕੀਏ। ਇਸਰਾਏਲ ਦੇ ਪਵਿੱਤਰ ਪੁਰਖ ਦੀ ਯੋਜਨਾ, ਅਤੇ ਨੇੜੇ ਆਵੇ ਤਾਂ ਜੋ ਅਸੀਂ ਉਹ ਨੂੰ ਜਾਣੀਏ, ਤਾਂ ਜੋ ਅਸੀਂ ਇਸ ਨੂੰ ਜਾਣ ਸਕੀਏ।”

20ਹਾਏ ਉਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ, ਜਿਹੜੇ ਹਨੇਰੇ ਨੂੰ ਚਾਨਣ ਅਤੇ ਚਾਨਣ ਨੂੰ ਹਨ੍ਹੇਰਾ ਆਖਦੇ ਹਨ ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ।

21ਹਾਏ ਉਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਬੁੱਧਵਾਨ ਅਤੇ ਆਪਣੀ ਨਿਗਾਹ ਵਿੱਚ ਚਾਤਰ ਹਨ।

22ਹਾਏ! ਉਹਨਾਂ ਉੱਤੇ ਜਿਹੜੇ ਦਾਖ਼ਰਸ ਪੀਣ ਵਿੱਚ ਸੂਰਮੇ ਹਨ, ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰਬੀਰ ਹਨ,

23ਜੋ ਰਿਸ਼ਵਤ ਲਈ ਦੋਸ਼ੀ ਨੂੰ ਬਰੀ ਕਰਦੇ ਹਨ, ਪਰ ਨਿਰਦੋਸ਼ਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.