ਯਸ਼ਾਯਾਹ 5

ਇਸ ਲਈ, ਜਿਵੇਂ ਅੱਗ ਦੀਆਂ ਜੀਭਾਂ ਤੂੜੀ ਨੂੰ ਚੱਟ ਲੈਂਦੀਆਂ ਹਨ ਅਤੇ ਜਿਵੇਂ ਸੁੱਕਾ ਘਾਹ ਅੱਗ ਵਿੱਚ ਡੁੱਬ ਜਾਂਦਾ ਹੈ, ਉਸੇ ਤਰ੍ਹਾਂ ਉਨ੍ਹਾਂ ਦੀਆਂ ਜੜ੍ਹਾਂ ਸੜ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਫੁੱਲ ਮਿੱਟੀ ਵਾਂਗ ਉੱਡ ਜਾਂਦੇ ਹਨ। ਕਿਉਂਕਿ ਉਨ੍ਹਾਂ ਨੇ ਸਰਬਸ਼ਕਤੀਮਾਨ ਯਾਹਵੇਹ ਦੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ।

Isaiah 5:24 (UKJV) Therefore as the fire devours the stubble, and the flame consumes the chaff, so their root shall be as rottenness, and their blossom shall go up as dust: because they have cast away the law of the LORD of hosts, and despised the word of the Holy One of Israel.

22ਹਾਏ! ਉਹਨਾਂ ਉੱਤੇ ਜਿਹੜੇ ਦਾਖ਼ਰਸ ਪੀਣ ਵਿੱਚ ਸੂਰਮੇ ਹਨ, ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰਬੀਰ ਹਨ,

23ਜੋ ਰਿਸ਼ਵਤ ਲਈ ਦੋਸ਼ੀ ਨੂੰ ਬਰੀ ਕਰਦੇ ਹਨ, ਪਰ ਨਿਰਦੋਸ਼ਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ।

24ਇਸ ਲਈ, ਜਿਵੇਂ ਅੱਗ ਦੀਆਂ ਜੀਭਾਂ ਤੂੜੀ ਨੂੰ ਚੱਟ ਲੈਂਦੀਆਂ ਹਨ ਅਤੇ ਜਿਵੇਂ ਸੁੱਕਾ ਘਾਹ ਅੱਗ ਵਿੱਚ ਡੁੱਬ ਜਾਂਦਾ ਹੈ, ਉਸੇ ਤਰ੍ਹਾਂ ਉਨ੍ਹਾਂ ਦੀਆਂ ਜੜ੍ਹਾਂ ਸੜ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਫੁੱਲ ਮਿੱਟੀ ਵਾਂਗ ਉੱਡ ਜਾਂਦੇ ਹਨ। ਕਿਉਂਕਿ ਉਨ੍ਹਾਂ ਨੇ ਸਰਬਸ਼ਕਤੀਮਾਨ ਯਾਹਵੇਹ ਦੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ।

25ਇਸ ਲਈ ਯਾਹਵੇਹ ਦਾ ਕ੍ਰੋਧ ਆਪਣੇ ਲੋਕਾਂ ਉੱਤੇ ਭੜਕਦਾ ਹੈ। ਉਸ ਨੇ ਆਪਣਾ ਹੱਥ ਉਹਨਾਂ ਦੇ ਉੱਤੇ ਚੁੱਕਿਆ, ਅਤੇ ਉਹਨਾਂ ਨੂੰ ਮਾਰਿਆ, ਤਾਂ ਪਰਬਤ ਕੰਬ ਗਏ, ਅਤੇ ਲਾਸ਼ਾਂ ਗਲੀਆਂ ਵਿੱਚ ਕੂੜੇ ਵਾਂਗ ਹਨ। ਇਸ ਦੇ ਬਾਵਜੂਦ ਉਸ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਸ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।

26ਉਹ ਦੂਰ-ਦੂਰ ਦੀਆਂ ਕੌਮਾਂ ਲਈ ਝੰਡਾ ਖੜ੍ਹਾ ਕਰੇਗਾ, ਉਹ ਧਰਤੀ ਦੀਆਂ ਹੱਦਾਂ ਤੋਂ ਸੀਟੀ ਵਜਾਵੇਗਾ, ਉਹ ਇੱਥੇ ਤੇਜ਼ੀ ਨਾਲ ਅਤੇ ਰਫਤਾਰ ਨਾਲ ਆਉਂਦੇ ਹਨ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.