23ਜੋ ਰਿਸ਼ਵਤ ਲਈ ਦੋਸ਼ੀ ਨੂੰ ਬਰੀ ਕਰਦੇ ਹਨ, ਪਰ ਨਿਰਦੋਸ਼ਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ।
24ਇਸ ਲਈ, ਜਿਵੇਂ ਅੱਗ ਦੀਆਂ ਜੀਭਾਂ ਤੂੜੀ ਨੂੰ ਚੱਟ ਲੈਂਦੀਆਂ ਹਨ ਅਤੇ ਜਿਵੇਂ ਸੁੱਕਾ ਘਾਹ ਅੱਗ ਵਿੱਚ ਡੁੱਬ ਜਾਂਦਾ ਹੈ, ਉਸੇ ਤਰ੍ਹਾਂ ਉਨ੍ਹਾਂ ਦੀਆਂ ਜੜ੍ਹਾਂ ਸੜ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਫੁੱਲ ਮਿੱਟੀ ਵਾਂਗ ਉੱਡ ਜਾਂਦੇ ਹਨ। ਕਿਉਂਕਿ ਉਨ੍ਹਾਂ ਨੇ ਸਰਬਸ਼ਕਤੀਮਾਨ ਯਾਹਵੇਹ ਦੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ।
25ਇਸ ਲਈ ਯਾਹਵੇਹ ਦਾ ਕ੍ਰੋਧ ਆਪਣੇ ਲੋਕਾਂ ਉੱਤੇ ਭੜਕਦਾ ਹੈ। ਉਸ ਨੇ ਆਪਣਾ ਹੱਥ ਉਹਨਾਂ ਦੇ ਉੱਤੇ ਚੁੱਕਿਆ, ਅਤੇ ਉਹਨਾਂ ਨੂੰ ਮਾਰਿਆ, ਤਾਂ ਪਰਬਤ ਕੰਬ ਗਏ, ਅਤੇ ਲਾਸ਼ਾਂ ਗਲੀਆਂ ਵਿੱਚ ਕੂੜੇ ਵਾਂਗ ਹਨ। ਇਸ ਦੇ ਬਾਵਜੂਦ ਉਸ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਸ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।
26ਉਹ ਦੂਰ-ਦੂਰ ਦੀਆਂ ਕੌਮਾਂ ਲਈ ਝੰਡਾ ਖੜ੍ਹਾ ਕਰੇਗਾ, ਉਹ ਧਰਤੀ ਦੀਆਂ ਹੱਦਾਂ ਤੋਂ ਸੀਟੀ ਵਜਾਵੇਗਾ, ਉਹ ਇੱਥੇ ਤੇਜ਼ੀ ਨਾਲ ਅਤੇ ਰਫਤਾਰ ਨਾਲ ਆਉਂਦੇ ਹਨ!
27ਉਨ੍ਹਾਂ ਵਿੱਚੋਂ ਕੋਈ ਨਾ ਥੱਕਦਾ ਹੈ, ਨਾ ਠੋਕਰ ਖਾਦਾ ਹੈ, ਨਾ ਕੋਈ ਉਂਘਲਾਉਂਦਾ, ਨਾ ਸੌਂਦਾ ਹੈ। ਨਾ ਕਿਸੇ ਦਾ ਕਮਰਬੰਦ ਖੁੱਲ੍ਹਦਾ ਹੈ, ਨਾ ਕਿਸੇ ਦੀ ਜੁੱਤੀ ਦਾ ਤਸਮਾ ਟੁੱਟਦਾ ਹੈ।